15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਤੇ ਮੀਂਹ ਪੈਣ ਨਾਲ ਮੌਸਮ ਹੋਇਆ ਖੁਸ਼ਗੁਆਰ ਤਾਪਮਾਨ 'ਚ ਆਈ ਵੱਡੀ ਗਿਰਾਵਟ <br/>

ਅਜੀਤ ਡੈਸਕ 13-06-2026
ਅੰਮਿ੍ਤਸਰ, 12 ਜੂਨ (ਹਰਮਿੰਦਰ ਸਿੰਘ)-ਲੰਘੇ 24 ਘੰਟਿਆਂ 'ਚ ਪੰਜਾਬ ਦੇ ਵੱਡੇ ਹਿੱਸੇ ਅਤੇ ਚੰਡੀਗੜ੍ਹ 'ਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੇ ਕਾਰਨ ਮੌਸਮ ਖੁਸ਼ਗੁਆਰ ਹੋ ਗਿਆ ਹੈ | ਤਾਪਮਾਨ ਵਿਚ ਵੱਡੀ ਗਿਰਾਵਟ ਆਉਣ ਕਰਕੇ ਗਰਮੀ ਤੋਂ ਰਾਹਤ ਮਿਲੀ | ਇਸ ਦੌਰਾਨ ਨਵਾਂਸ਼ਹਿਰ 'ਚ ਰਾਤ ਦੇ ਸਮੇਂ ਸਭ ਤੋਂ ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਫਰੀਦਕੋਟ 'ਚ ਦਿਨ ਸਮੇਂ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਇਕ ਦਿਨ ਪਹਿਲਾਂ ਨਾਲੋਂ 7.7 ਡਿਗਰੀ ਸੈਲਸੀਅਸ ਘੱਟ ਸੀ | ਇਸ ਦੌਰਾਨ ਸੂਬੇ ਦੇ ਵੱਖ ਵੱਖ ਇਲਾਕਿਆਂ 'ਚ 0.2 ਮਿਲੀਮੀਟਰ ਤੋਂ ਲੈ ਕੇ 37.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ | ਸਭ ਤੋਂ ਵਧੇਰੇ ਮੀਂਹ ਨਵਾਂਸ਼ਹਿਰ 'ਚ 37.2 ਮਿਲੀਮੀਟਰ ਪਿਆ | ਅੰਮਿ੍ਤਸਰ 'ਚ 33.9 ਮਿਲੀਮੀਟਰ ਮੀਂਹ ਪੈਣ ਕਰਕੇ ਇਥੇ ਰਾਤ ਦੇ ਸਮੇਂ ਘੱਟ ਤੋਂ ਘੱਟ ਤਾਪਮਾਨ 20.5 ਡਿਗਰੀ ਸੈਲਸੀਅਸ ਅਤੇ ਦਿਨ ਦੇ ਸਮੇਂ 32.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਲੁਧਿਆਣਾ ਵਿਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਅਤੇ ਰਾਤ ਨੂੰ 20.4 ਡਿਗਰੀ ਸੈਲਸੀਅਸ, ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ | ਕੁਲ ਮਿਲਾ ਕੇ ਸੂਬੇ ਵਿਚ ਦਿਨ ਦਾ ਤਾਪਮਾਨ ਆਮ ਨਾਲੋਂ 5.5 ਡਿਗਰੀ ਸੈਲਸੀਅਸ ਤੋਂ ਲੈ ਕੇ 6.5 ਡਿਗਰੀ ਸੈਲਸੀਅਸ ਤੱਕ ਘੱਟ ਰਿਹਾ ਜਦੋਂ ਕਿ ਰਾਤ ਦਾ ਤਾਪਮਾਨ 2.2 ਡਿਗਰੀ ਸੈਲਸੀਅਸ ਤੋਂ ਲੈ ਕੇ 5.9 ਡਿਗਰੀ ਸੈਲਸੀਅਸ ਆਮ ਨਾਲੋਂ ਘੱਟ ਰਿਹਾ |

ਪਿਛਲੀ ਖ਼ਬਰ ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਵਲੋਂ 'ਸਟੱਡੀ ਇਨ ਸੀ.ਜੀ.ਸੀ., ਵਰਕ ਇਨ ਜਪਾਨ' ਪ੍ਰੋਗਰਾਮ ਦੀ ਸ਼ੁਰੂਆਤ ਅਗਲੀ ਖ਼ਬਰ ਇਮਾਨ ਸਿੰਘ ਮਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।