06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਾਂ ਦੇ ਨਾਜਾਇਜ਼ ਸੰਬੰਧ ਬਣੇ ਨਾਬਾਲਗ ਲੜਕੀ ਦੇ ਕਤਲ ਦਾ ਕਾਰਨ

ਅਜੀਤ ਡੈਸਕ 07-06-2026

ਨਵਾਂਸ਼ਹਿਰ, 6 ਜੂਨ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)-ਥਾਣਾ ਬਲਾਚੌਰ ਅਧੀਨ ਆਉਂਦੇ ਪਿੰਡ ਜਾਡਲੀ ਦੀ ਊਸ਼ਾ ਰਾਣੀ ਪਤਨੀ ਵਿਕਾਸ ਰਾਏ ਹਾਲ ਵਾਸੀ ਪੰਜ ਪੀਰ ਵਾਲੀ ਗਲੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਦੀ ਨਾਬਾਲਗ ਲੜਕੀ ਰਾਧਿਕਾ (16) 29 ਮਈ ਤੋਂ ਘਰ ਤੋਂ ਗ਼ਾਇਬ ਸੀ | ਲੜਕੀ ਦੇ ਗਾਇਬ ਹੋਣ ਸੰਬੰਧੀ ਮਿਲੀ ਸ਼ਿਕਾਇਤ 'ਤੇ ਐਸ.ਐਸ.ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ 2 ਜੂਨ ਨੂੰ ਊਸ਼ਾ ਰਾਣੀ ਨੇ ਪੁਲਿਸ ਕੋਲ਼ ਆਪਣਾ ਬਿਆਨ ਲਿਖਵਾਇਆ ਸੀ | ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਮੁਕੱਦਮਾ ਥਾਣਾ ਸਿਟੀ ਨਵਾਂਸ਼ਹਿਰ ਦਰਜ ਕੀਤਾ ਸੀ | ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇੰਸਪੈਕਟਰ ਅਵਤਾਰ ਸਿੰਘ ਐੱਸ.ਐੱਚ.ਓ. ਸਿਟੀ ਦੀ ਅਗਵਾਈ ਵਾਲੀ ਟੀਮ ਨੇ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸ਼ੱਕੀ ਵਿਅਕਤੀ ਗੁਰਵਿੰਦਰ ਸਿੰਘ ਉਰਫ਼ ਗੁਰਪ੍ਰੀਤ ਉਰਫ਼ ਗੋਪਾ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜਾਡਲੀ ਥਾਣਾ ਬਲਾਚੌਰ ਨੂੰ ਕਾਬੂ ਕਰਕੇ ਕੀਤੀ ਪੁੱਛ ਪੜਤਾਲ ਵਿਚ ਮੰਨਿਆ ਕਿ ਉਸ ਨੇ 29 ਜੂਨ ਨੂੰ ਊਸ਼ਾ ਰਾਣੀ ਦੇ ਕਿਰਾਏ ਦੇ ਘਰ ਵਿਚ ਉਸ ਦੀ ਨਾਬਾਲਗ ਲੜਕੀ ਨੂੰ ਇਕੱਲੀ ਦੇਖ ਉਸ ਦਾ ਗਲ੍ਹਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਅਟੈਚੀ 'ਚ ਪਾ ਕੇ ਖੁਰਾਲਗੜ੍ਹ ਦੇ ਜੰਗਲ਼ ਵਿਚ ਲਿਜਾ ਕੇ ਅੱਗ ਲਾ ਕੇ ਸਾੜ ਦਿੱਤੀ | ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਫੋਰੈਂਸਿਕ ਟੀਮ ਦੀ ਹਾਜ਼ਰੀ ਵਿਚ ਮਿ੍ਤਕ ਨਾਬਾਲਗ ਲੜਕੀ ਦੀ ਸੜੀ ਹੋਈ ਲਾਸ਼ ਦਾ ਪਿੰਜਰ ਬਰਾਮਦ ਕੀਤਾ | ਮੁੱਢਲੀ ਪੁੱਛਗਿੱਛ 'ਚ ਪਾਇਆ ਗਿਆ ਕਿ ਦੋਸ਼ੀ ਗੁਰਵਿੰਦਰ ਸਿੰਘ ਦੇ ਮਿ੍ਤਕ ਲੜਕੀ ਦੀ ਮਾਤਾ ਊਸ਼ਾ ਰਾਣੀ ਨਾਲ ਪ੍ਰੇਮ ਸਬੰਧ ਸਨ | ਜਿਸ ਕਰਕੇ ਉਹ ਊਸ਼ਾ ਰਾਣੀ ਦੇ ਘਰ ਆਉਂਦਾ-ਜਾਂਦਾ ਸੀ, ਜਿਸ ਨੂੰ ਮਿ੍ਤਕ ਲੜਕੀ ਚੰਗਾ ਨਹੀਂ ਸੀ ਸਮਝਦੀ | ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਲਾਪਤਾ ਆਸਟ੍ਰੇਲੀਅਨ ਨਾਗਰਿਕ ਦੀ ਹੱਤਿਆ ਸਕੇ ਭਰਾ ਨੇ ਦਿੱਤਾ ਵਾਰਦਾਤ ਨੂੰ ਅੰਜਾਮ <br/> ਅਗਲੀ ਖ਼ਬਰ ਮੱਧ ਪੂਰਬ ਸੰਕਟ ਕਾਰਨ ਬਰਾਮਦ ਪ੍ਰਭਾਵਿਤ ਪਰ ਵਿਸ਼ਵ ਬਾਜ਼ਾਰ ਵਿਚ ਭਾਰਤੀ ਬਾਸਮਤੀ ਦੀ ਮੰਗ ਅਜੇ ਵੀ ਮਜ਼ਬੂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।