02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਚੋਣਾਂ ਲੜਨ ਵਾਲੀਆਂ ਸਿਆਸੀ ਧਿਰਾਂ ਹੀ ਕਰ ਰਹੀਆਂ ਖ਼ਾਲਿਸਤਾਨ ਦੀ ਗੱਲ-ਵਧਾਵਾ ਸਿੰਘ ਬੱਬਰ

ਅਜੀਤ ਡੈਸਕ 03-06-2026

ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਜਥੇਦਾਰ ਵਧਾਵਾ ਸਿੰਘ ਬੱਬਰ ਨੇ ਜਥੇਬੰਦੀ ਦੇ ਲੈਟਰ-ਹੈੱਡ 'ਤੇ ਦੋ ਸਫ਼ਿਆਂ ਦਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ 'ਚ ਕੁਝ ਸਿਆਸੀ ਧਿਰਾਂ ਖ਼ਾਲਿਸਤਾਨ ਦੀ ਗੱਲ ਕਰਦੀਆਂ ਹਨ, ਪਰ ਭਾਰਤੀ ਸੰਵਿਧਾਨ ਦੇ ਘੇਰੇ ਵਿਚ ਚੋਣਾਂ ਵੀ ਲੜਨਾ ਚਾਹੁੰਦੀਆਂ ਹਨ ਅਤੇ ਉਸੇ ਸੰਵਿਧਾਨ ਦੀਆਂ ਸਹੁੰਆਂ ਚੁੱਕ ਕੇ ਅਸੈਂਬਲੀਆਂ 'ਚ ਵੀ ਜਾਣਾ ਚਾਹੁੰਦੀਆਂ ਹਨ | ਦੂਸਰੇ ਪਾਸੇ ਕੁਝ ਸਿਆਸੀ ਧਿਰਾਂ ਵਲੋਂ ਇਹ ਪ੍ਰਭਾਵ ਵੀ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਗਰਮ ਖਿਆਲੀ ਸੋਚ ਰੱਖਣ ਵਾਲੀ ਪਾਰਟੀ ਚੋਣਾਂ ਜਿੱਤ ਕੇ ਬਹੁਮਤ ਲੈ ਜਾਂਦੀ ਹੈ ਤਾਂ ਸਿੱਖਾਂ ਨੂੰ ਆਜ਼ਾਦੀ ਮਿਲ ਜਾਵੇਗੀ | ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ 'ਚ ਰਹਿ ਰਹੇ ਜਥੇਦਾਰ ਵਧਾਵਾ ਸਿੰਘ ਨੇ ਆਪਣੇ ਉਕਤ ਬਿਆਨ 'ਚ ਅੱਗੇ ਇਹ ਵੀ ਕਿਹਾ ਕਿ ਕੁਝ ਆਗੂਆਂ ਵਲੋਂ ਖ਼ਾਲਿਸਤਾਨ ਦੇ ਹੱਕ 'ਚ ਭਾਸ਼ਣ ਦਿੱਤੇ ਜਾਂਦੇ ਹਨ ਅਤੇ ਕੁਝ ਲੋਕ ਵਿਦੇਸ਼ਾਂ 'ਚ ਰਾਏ-ਸ਼ੁਮਾਰੀ ਕਰਵਾ ਕੇ ਸਵਾਲ ਪੁੱਛ ਰਹੇ ਹਨ ਕਿ ਖ਼ਾਲਿਸਤਾਨ ਚਾਹੀਦਾ ਹੈ ਜਾਂ ਨਹੀਂ | ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਧਿਰਾਂ ਇਹ ਸਪਸ਼ਟ ਕਰਨ 'ਚ ਅਸਮਰਥ ਹਨ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਦਾ ਠੋਸ ਰੋਡਮੈਪ ਕੀ ਹੈ?

ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਨੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 'ਚ ਦੇਸ਼ ਭਰ 'ਚੋਂ ਤੀਜਾ ਤੇ ਸੂਬੇ 'ਚੋਂ ਪਹਿਲਾ ਸਥਾਨ ਕੀਤਾ... ਅਗਲੀ ਖ਼ਬਰ ਪਾਕਿ 'ਚ ਮਈ ਵਿਚ 128 ਅੱਤਵਾਦੀ ਹਮਲੇ ਦਰਜ, 27 ਫ਼ੀਸਦੀ ਹੋਇਆ ਵਾਧਾ-ਰਿਪੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।