02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਾਕਿ 'ਚ ਮਈ ਵਿਚ 128 ਅੱਤਵਾਦੀ ਹਮਲੇ ਦਰਜ, 27 ਫ਼ੀਸਦੀ ਹੋਇਆ ਵਾਧਾ-ਰਿਪੋਰਟ <br/>

ਅਜੀਤ ਡੈਸਕ 03-06-2026

ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਪਿਛਲੇ ਮਈ ਮਹੀਨੇ 'ਚ ਪਾਕਿਸਤਾਨ ਵਿਚ 128 ਅੱਤਵਾਦੀ ਹਮਲੇ ਦਰਜ ਕੀਤੇ ਗਏ, ਜਦੋਂਕਿ ਅਪ੍ਰੈਲ 'ਚ 101 ਦਰਜ ਕੀਤੇ ਗਏ ਸਨ | ਇਸ ਤਰ੍ਹਾਂ ਨਾਲ ਪਾਕਿ 'ਚ ਅੱਤਵਾਦੀ ਹਮਲੇ ਅਪ੍ਰੈਲ ਦੇ ਮੁਕਾਬਲੇ 27 ਫ਼ੀਸਦੀ ਵਧੇ ਹਨ, ਜੋ ਦੇਸ਼ 'ਚ ਅੱਤਵਾਦ ਨਾਲ ਸੰਬੰਧਿਤ ਖ਼ਤਰਿਆਂ ਦੇ ਪ੍ਰਸਾਰ ਨੂੰ ਉਜਾਗਰ ਕਰਦੇ ਹਨ | ਪਾਕਿਸਤਾਨ ਇੰਸਟੀਚਿਊਟ ਫ਼ਾਰ ਕਨਫਲਿਕਟ ਐਂਡ ਸਕਿਓਰਿਟੀ ਸਟੱਡੀਜ਼ ਦੁਆਰਾ ਜਾਰੀ ਕੀਤੀ ਗਈ ਮਾਸਿਕ ਸੁਰੱਖਿਆ ਮੁਲਾਂਕਣ ਰਿਪੋਰਟ ਦੇ ਅਨੁਸਾਰ ਥੋੜ੍ਹੇ ਸਮੇਂ ਦੇ ਮੁਕਾਬਲਤਨ ਗਿਰਾਵਟ ਤੋਂ ਬਾਅਦ ਮਈ 'ਚ ਅੱਤਵਾਦੀ ਅਤੇ ਅੱਤਵਾਦੀ ਸਮੂਹਾਂ ਦੀਆਂ ਗਤੀਵਿਧੀਆਂ 'ਚ ਫਿਰ ਵਾਧਾ ਹੋਇਆ | ਇਸ ਥਿੰਕ ਟੈਂਕ ਰਿਪੋਰਟ ਅਨੁਸਾਰ ਮਈ 'ਚ 71 ਨਾਗਰਿਕ, 68 ਸੁਰੱਖਿਆ ਕਰਮਚਾਰੀ ਅਤੇ ਸ਼ਾਂਤੀ ਕਮੇਟੀਆਂ ਦੇ ਛੇ ਮੈਂਬਰ ਮਾਰੇ ਗਏ, ਜਦੋਂ ਕਿ 147 ਨਾਗਰਿਕ, 35 ਸੁਰੱਖਿਆ ਕਰਮਚਾਰੀ ਅਤੇ ਸ਼ਾਂਤੀ ਕਮੇਟੀਆਂ ਦੇ ਤਿੰਨ ਮੈਂਬਰ ਜ਼ਖਮੀ ਹੋਏ | ਅਪ੍ਰੈਲ ਦੇ ਮੁਕਾਬਲੇ ਨਾਗਰਿਕ ਮੌਤਾਂ ਦੀ ਗਿਣਤੀ 37 ਤੋਂ ਵਧ ਕੇ 71 ਹੋ ਗਈ, ਜਦੋਂ ਕਿ ਸੁਰੱਖਿਆ ਕਰਮਚਾਰੀਆਂ ਦੀ ਮੌਤਾਂ ਦੀ ਗਿਣਤੀ 28 ਤੋਂ ਵਧ ਕੇ 68 ਹੋ ਗਈ | ਮਈ 'ਚ ਪਾਕਿ ਵਿਚ ਛੇ ਆਤਮਘਾਤੀ ਹਮਲੇ ਹੋਏ | ਇਨ੍ਹਾਂ ਹਮਲਿਆਂ 'ਚ ਹੀ 34 ਸੁਰੱਖਿਆ ਕਰਮਚਾਰੀ ਅਤੇ 9 ਨਾਗਰਿਕ ਮਾਰੇ ਗਏ | ਰਿਪੋਰਟ ਦੇ ਅਨੁਸਾਰ ਮਈ 'ਚ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਬਲੋਚਿਸਤਾਨ ਸੀ, ਜਿੱਥੇ ਅਪ੍ਰੈਲ 'ਚ 34 ਦੇ ਮੁਕਾਬਲੇ 71 ਅੱਤਵਾਦੀ ਹਮਲੇ ਦਰਜ ਕੀਤੇ ਗਏ |

ਪਿਛਲੀ ਖ਼ਬਰ ਚੋਣਾਂ ਲੜਨ ਵਾਲੀਆਂ ਸਿਆਸੀ ਧਿਰਾਂ ਹੀ ਕਰ ਰਹੀਆਂ ਖ਼ਾਲਿਸਤਾਨ ਦੀ ਗੱਲ-ਵਧਾਵਾ ਸਿੰਘ ਬੱਬਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਦੂਜੇ ਦਿਨ 11 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਾਜਪਾਲ ਦੇ ਨਾਂਅ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।