15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਾਬਾਲਗ ਲੜਕੇ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰ ਕੇ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟਿਆ

ਅਜੀਤ ਡੈਸਕ 30-05-2026
ਖਰੜ (ਮੋਹਾਲੀ), 29 ਮਈ (ਜੰਡਪੁਰੀ)-ਥਾਣਾ ਸਦਰ ਖਰੜ ਅਧੀਨ ਪੈਂਦੇ ਖੇਤਰ 'ਚ ਇਕ ਨਾਬਾਲਗ ਲੜਕੇ ਵਲੋਂ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਉਪਰੰਤ ਉਸ ਨੂੰ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਗਿਆ | ਇਸ ਸੰਬੰਧੀ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹ ਘਰਾਂ ਵਿਚ ਸਫ਼ਾਈ ਕਰਨ ਅਤੇ ਰੋਟੀ ਬਣਾਉਣ ਦਾ ਕੰਮ ਕਰਦੀ ਹੈ ਤੇ ਉਸ ਨੇ ਆਪਣੀ ਨਾਬਾਲਗ ਲੜਕੀ ਨੂੰ ਦੱਸੇ ਪਤੇ 'ਤੇ ਮਿਲਣਾ ਸੀ, ਪਰ ਡੇਢ ਘੰਟਾ ਇੰਤਜਾਰ ਕਰਨ ਮਗਰੋਂ ਵੀ ਲੜਕੀ ਨਹੀਂ ਆਈ | ਇਸ ਤੋਂ ਬਾਅਦ ਜਦੋਂ ਉਹ ਲੜਕੀ ਦੀ ਚਿਰਾਗ ਹੋਮਜ਼ ਵਿਚ ਭਾਲ ਕਰਨ ਵਾਸਤੇ ਜਾਣ ਲੱਗੀ ਤਾਂ ਸੜਕ ਕਿਨਾਰੇ ਸੱਜੇ ਹੱਥ ਦੁਕਾਨਾਂ 'ਤੇ ਬਣੇ ਕਮਰਿਆਂ ਦੀ ਦੂਜੀ ਮੰਜ਼ਿਲ ਦੇ ਪਿਛਲੇ ਪਾਸੇ ਲੱਗੀ ਖਿੜਕੀ 'ਚੋਂ ਸਬਜ਼ੀ ਦੀ ਦੁਕਾਨ ਲਗਾਉਣ ਵਾਲੇ ਲੜਕੇ ਨੇ ਉਸ ਦੀ ਲੜਕੀ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ | ਇਸ ਦੌਰਾਨ ਉਥੇ ਰੌਲਾ ਪੈ ਗਿਆ ਅਤੇ ਮੌਕੇ 'ਤੇ ਕਾਫ਼ੀ ਲੋਕ ਇਕੱਠੇ ਹੋ ਗਏ | ਇਸ ਤੋਂ ਬਾਅਦ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਨਗਰ ਨਿਗਮ ਬਰਨਾਲਾ ਚੋਣ ਨਤੀਜੇ <br/> ਅਗਲੀ ਖ਼ਬਰ ਰਾਜਾ ਵੜਿੰਗ ਨੂੰ ਆਪਣੇ ਗ੍ਰਹਿ ਹਲਕੇ 'ਚ ਲੱਗਿਆ ਵੱਡਾ ਸਿਆਸੀ ਝਟਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।