18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ <br/>

ਅਜੀਤ ਡੈਸਕ 30-05-2026
ਅੰਮਿ੍ਤਸਰ, 29 ਮਈ (ਜਸਵੰਤ ਸਿੰਘ ਜੱਸ)-'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਦੇ ਮਾਮਲੇ ਸੰਬੰਧੀ ਵਿਚਾਰ ਕਰਨ ਲਈ ਅੱਜ ਅਕਾਲੀ ਦਲ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਅਤੇ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜੱਲੂਪੁਰ ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨ ਲਈ ਸਕੱਤਰੇਤ ਵਿਖੇ ਪਹੁੰਚੇ ਤੇ ਸਤਿਕਾਰ ਐਕਟ ਮਾਮਲੇ ਵਿਚ ਅਕਾਲ ਤਖ਼ਤ ਸਾਹਿਬ ਵਲੋਂ ਉਠਾਏ ਗਏ ਇਤਰਾਜ਼ਾਂ ਨਾਲ ਪਾਰਟੀ ਵਲੋਂ ਸਹਿਮਤੀ ਪ੍ਰਗਟ ਕੀਤੀ | ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਜਥੇਦਾਰ ਨੂੰ ਦਿੱਤੇ ਲਿਖਤੀ ਪੱਤਰ ਵਿਚ ਕਿਹਾ ਕਿ ਜਥੇਬੰਦੀ ਵਲੋਂ ਸਤਿਕਾਰ ਐਕਟ ਸੰਬੰਧੀ ਅਕਾਲ ਤਖ਼ਤ ਸਾਹਿਬ ਵਲੋਂ ਉਠਾਏ ਗਏ ਇਤਰਾਜ਼ਾਂ ਦੀ ਰੌਸ਼ਨੀ ਵਿਚ ਪਾਰਟੀ ਪੱਧਰ 'ਤੇ ਵੀ ਕਾਨੂੰਨ ਦੀਆਂ ਧਾਰਾਵਾਂ ਦੀ ਸਮੀਖਿਆ ਕਰਵਾਈ ਹੈ ਅਤੇ ਸਾਨੂੰ ਵੀ ਇਹ ਮਹਿਸੂਸ ਹੋਇਆ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਉਠਾਏ ਇਤਰਾਜ਼ ਬਿਲਕੁਲ ਜਾਇਜ਼ ਹਨ ਅਤੇ ਹਰ ਹਾਲਤ ਵਿਚ ਇਨ੍ਹਾਂ ਇਤਰਾਜ਼ਾਂ ਨੂੰ ਦੂਰ ਕੀਤਾ ਜਾਣਾ ਬਣਦਾ ਹੈ | ਇਸ ਮੌਕੇ ਪਾਰਟੀ ਆਗੂ ਭਾਈ ਪਰਮਜੀਤ ਸਿੰਘ ਜੌਹਲ, ਹਰਭਜਨ ਸਿੰਘ ਤੁੜ, ਪ੍ਰਗਟ ਸਿੰਘ ਅਤੇ ਸ਼ਮਸ਼ੇਰ ਸਿੰਘ ਪੱਧਰੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਪੂਰਥਲਾ 'ਚ 31 ਵਾਰਡਾਂ 'ਚ ਕਾਂਗਰਸ, 'ਆਪ' 11, ਭਾਜਪਾ 3, ਅਕਾਲੀ ਦਲ 3 ਤੇ ਆਜ਼ਾਦ ਉਮੀਦਵਾਰ 2 ਜੇਤੂ ਰਹੇ <br/> ਅਗਲੀ ਖ਼ਬਰ ਕੱਚਾ ਤੇਲ ਸਸਤਾ ਹੋਣ 'ਤੇ ਵੀ ਤੇਲ ਕੀਮਤਾਂ ਨੂੰ ਬਰੇਕਾਂ ਲੱਗਣੀਆਂ ਆਸਾਨ ਨਹੀਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।