11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਾਮਲਾ ਗੁਮਟਾਲਾ ਪੁਲਿਸ ਚੌਕੀ ’ਤੇ ਗ੍ਰਨੇਡ ਹਮਲੇ ਦਾ-ਟ੍ਰਾਇਲ ਦੌਰਾਨ ਐੱਨ. ਆਈ. ਏ. ਨੂੰ 90 ਦਿਨਾਂ ਦੀ ਹੋਰ ਜਾਂਚ ਲਈ ਮਿਲੀ ਮਨਜ਼ੂਰੀ

ਮਾਮਲਾ ਗੁਮਟਾਲਾ ਪੁਲਿਸ ਚੌਕੀ ’ਤੇ ਗ੍ਰਨੇਡ ਹਮਲੇ ਦਾ-ਟ੍ਰਾਇਲ ਦੌਰਾਨ ਐੱਨ. ਆਈ. ਏ. ਨੂੰ 90 ਦਿਨਾਂ ਦੀ ਹੋਰ ਜਾਂਚ ਲਈ ਮਿਲੀ ਮਨਜ਼ੂਰੀ

ਅਜੀਤ ਡੈਸਕ 11-09-2026

ਐੱਸ. ਏ. ਐੱਸ. ਨਗਰ, 10 ਸਤੰਬਰ (ਕਪਿਲ ਵਧਵਾ)-ਗੁਮਟਾਲਾ ਪੁਲਿਸ ਚੌਕੀ ਅੰਮ੍ਰਿਤਸਰ ਵਿਖੇ 9 ਜਨਵਰੀ 2025 ਨੂੰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਐੱਨ.ਆਈ.ਏ. ਅਦਾਲਤ ਨੇ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਹੋਰ ਜਾਂਚ ਕਰਨ ਲਈ ਏਜੰਸੀ ਨੂੰ 90 ਦਿਨਾਂ ਦੀ ਮਨਜ਼ੂਰੀ ਦੇ ਦਿੱਤੀ ਹੈ । ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਐੱਨ.ਆਈ.ਏ. ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਮੰਦੀਪ ਸਿੰਘ ਉਰਫ਼ ਮੱਕਾ, ਸਰਵਣ ਸਿੰਘ ਉਰਫ਼ ਭੋਲਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਸਮੇਤ ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਅਗਲੇ 90 ਦਿਨਾਂ ਤੱਕ ਹੋਰ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ 31 ਅਗਸਤ 2026 ਨੂੰ ਚਾਰਜਸ਼ੀਟ ਕੀਤੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ । ਐੱਨ. ਆਈ. ਏ. ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੱਗਾ ਸਿੰਘ ਉਰਫ਼ ਰਿੰਕੂ ਅਤੇ ਮਨਦੀਪ ਸਿੰਘ ਉਰਫ਼ ਮੱਕਾ ਨੇ ਵਿਦੇਸ਼ ਬੈਠੇ ਸਰਵਣ ਸਿੰਘ ਉਰਫ਼ ਭੋਲਾ ਦੇ ਨਿਰਦੇਸ਼ਾਂ ’ਤੇ ਹਮਲਾ ਕੀਤਾ ਸੀ । ਹਰਪ੍ਰੀਤ ਸਿੰਘ ਉਰਫ਼ ਪਾਸੀਆ ਵਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਲਈ ਗਈ ਸੀ । ਜਾਂਚ ਦੌਰਾਨ ਇਕੱਠੇ ਕੀਤੇ ਤਕਨੀਕੀ ਸਬੂਤਾਂ ਤੋਂ ਮੁਲਜ਼ਮਾਂ ਦੀ ਹਮਲੇ ਤੋਂ ਪਹਿਲਾਂ, ਹਮਲੇ ਦੌਰਾਨ ਤੇ ਬਾਅਦ ਦੀਆਂ ਗਤੀਵਿਧੀਆਂ ਮੌਕੇ ਆਪਸੀ ਸੰਚਾਰ ਦੀ ਪੁਸ਼ਟੀ ਹੋਣ ਦਾ ਦਾਅਵਾ ਕੀਤਾ ਗਿਆ ਹੈ । ਐੱਨ. ਆਈ. ਏ. ਨੇ ਅਦਾਲਤ ਨੂੰ ਦੱਸਿਆ ਕਿ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਮੌਖਿਕ, ਤਕਨੀਕੀ, ਡਿਜ਼ੀਟਲ ਅਤੇ ਹੋਰ ਸਬੂਤ ਇਕੱਠੇ ਕਰਨ ਲਈ ਅਗਲੀ ਜਾਂਚ ਜ਼ਰੂਰੀ ਹੈ। ਅਦਾਲਤ ਨੇ ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਅਰਜ਼ੀ ਮਨਜ਼ੂਰ ਕਰ ਲਈ ।

ਪਿਛਲੀ ਖ਼ਬਰ ਅੱਜ ਰਿਲੀਜ਼ ਹੋਵੇਗੀ ਫਿਲਮ ‘ਸਿੰਘ ਵਰਸਿਜ਼ ਕੌਰ-2’ ਅਗਲੀ ਖ਼ਬਰ ਲੁਟਾਵਾ ਪਰਿਵਾਰਾਂ ਨੇ ਵੱਡੇ-ਵਡੇਰਿਆਂ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।