17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਜਪਾ ਨੇ 'ਮੋਦੀ ਦਾ ਪੰਜਾਬ' ਗਾਣੇ ਵਾਲਾ ਵੀਡੀਓ ਕੀਤਾ ਜਾਰੀ

ਅਜੀਤ ਡੈਸਕ 24-05-2026

ਭਾਜਪਾ ਨੇ ਪੰਜਾਬ ਦੇ ਮਿਸ਼ਨ-2027 ਦੀ ਵਿੱਢੀ ਤਿਆਰੀ
ਜਲੰਧਰ, 23 ਮਈ (ਸ਼ਿਵ)- ਪੰਜਾਬ ਵਿਚ ਭਾਜਪਾ ਅਗਲੇ ਸਾਲ ਆਉਣ ਵਾਲੀਆਂ ਇਕੱਲਿਆਂ ਹੀ ਸੂਬੇ ਦੀਆਂ 117 ਵਿਧਾਨ ਸਭਾ ਹਲਕਿਆਂ 'ਤੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ ਤੇ ਦੂਜੇ ਪਾਸੇ ਅੱਜ ਭਾਜਪਾ ਵਲੋਂ ਅੱਜ 'ਮੋਦੀ ਦਾ ਪੰਜਾਬ' ਗੀਤ ਵਾਲਾ ਇੱਕ ਵੀਡੀਓ ਜਾਰੀ ਕਰ ਦਿੱਤਾ ਗਿਆ ਹੈ | ਗੀਤ ਵਿਚ ਮੁੱਖ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿਖਾਉਣ ਤੋਂ ਇਲਾਵਾ ਗੀਤ ਪੰਜਾਬੀ ਸਭਿਆਚਾਰ ਦਾ ਕਾਫ਼ੀ ਖ਼ੂਬਸੂਰਤੀ ਨਾਲ ਚਿਤਰਨ ਕੀਤਾ ਗਿਆ ਹੈ ਤੇ ਇਸ ਜਾਰੀ ਕੀਤੇ ਗਏ ਵੀਡੀਓ ਵਿਚ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਭਾਜਪਾ ਹੀ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਸਮਰੱਥ ਹੈ | 'ਮੋਦੀ ਦੇ ਨਾਂਅ ਦਾ ਵੱਜਦਾ ਢੋਲ ਪੰਜਾਬ ਨਵੀਆਂ ਉਮੀਦਾਂ ਦਾ ਚੜਿ੍ਹਆ ਸੂਰਜ' ਦੇ ਬੋਲਾਂ ਵਾਲੇ ਗੀਤ ਇਸ ਵੀਡੀਓ ਵਿਚ ਹਨ | ਏ. ਆਈ. ਨਾਲ ਤਿਆਰ ਕੀਤੇ ਗਏ ਇਸ ਵੀਡੀਓ ਨੂੰ ਦਿੱਲੀ ਭਾਜਪਾ ਦੇ ਸੀਨੀਅਰ ਆਗੂ ਤਜਿੰਦਰ ਸਿੰਘ ਬੱਗਾ ਵਲੋਂ ਆਪਣੇ ਫੇਸਬੁਕ ਸਫ਼ੇ 'ਤੇ ਪਾਇਆ ਗਿਆ ਹੈ |

ਪਿਛਲੀ ਖ਼ਬਰ ਸਿੱਖ ਵਿਦਵਾਨਾਂ ਵਲੋਂ ਸਿੱਖ ਕੌਮ ਦੇ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ 'ਤੇ ਗੱਲਬਾਤ ਸ਼ੁਰੂ ਕਰਨ ਲਈ ਭਾਰਤ ਦੇ ਗ੍ਰਹਿ ਵਿਭ... ਅਗਲੀ ਖ਼ਬਰ ਅਬੋਹਰ ਵਿਚ ਭਾਜਪਾ ਉਮੀਦਵਾਰ ਦੇ ਪੁੱਤਰ ਸਣੇ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ, 2 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।