21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਾਈ ਅੰਮਿ੍ਤਪਾਲ ਸਿੰਘ ਦੇ ਮਾਮਲੇ 'ਚ ਸਿਪਾਹੀ ਦੀ ਹੋਈ ਗਵਾਹੀ

ਅਜੀਤ ਡੈਸਕ 17-05-2026

ਅੰਮਿ੍ਤਸਰ, 16 ਮਈ (ਰੇਸ਼ਮ ਸਿੰਘ)–ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਹਲਕਾ ਖ਼ਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਅੱਜ ਇਕ ਪੁਲਿਸ ਮੁਲਾਜ਼ਮ ਸਿਪਾਹੀ ਦੀ ਗਵਾਹੀ ਦੇ ਬਿਆਨ ਕਲਮਬੱਧ ਕੀਤੇ ਗਏ | ਬਚਾਅ ਪੱਖ ਵਲੋਂ ਪੇਸ਼ ਹੋਏ ਵਕੀਲ ਹਰਪਾਲ ਸਿੰਘ ਖ਼ਾਰਾ ਤੇ ਰਿਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਅਦਾਲਤ 'ਚ ਇਕ ਅਰਜ਼ੀ ਦੇ ਕੇ ਇਹ ਮੰਗ ਕੀਤੀ ਗਈ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਅੰਮਿ੍੍ਰਤਪਾਲ ਸਿੰਘ ਨਾਲ ਨਿੱਜੀ ਮੁਲਾਕਾਤ ਜ਼ਰੂਰੀ ਹੈ ਜੋ ਕਿ ਇਸ ਵੇਲੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਹਨ, ਉਪਰੰਤ ਹੀ ਉਹ ਆਪਣਾ ਪੱਖ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਣਗੇ | ਦੱਸਣਯੋਗ ਹੈ ਕਿ ਮਾਮਲਾ ਇਥੇ ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਦੇ ਵਿਚਾਰ ਅਧੀਨ ਹੈ ਜਿਥੇ ਅਗਲੀ ਪੇਸ਼ੀ 20 ਮਈ ਨੂੰ ਹੋ ਰਹੀ ਹੈ | ਇਹ ਕੇਸ ਅਜਨਾਲਾ ਵਿਖੇ ਵਾਪਰੇ ਹਿੰਸਾ ਕਾਂਡ ਦੇ ਤਿੰਨ ਸਾਲ ਪੁਰਾਣੇ ਮਾਮਲੇ ਨਾਲ ਸੰਬੰਧਿਤ ਹੈ |

ਪਿਛਲੀ ਖ਼ਬਰ ਸਤਿਕਾਰ ਸੋਧ ਐਕਟ ਸੰੰਬੰਧੀ 'ਪੰਥਕ ਇਤਰਾਜ਼ਾਂ' ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਲਗਾਏ 'ਫਲੈਕਸ ਬੋਰਡ' <br/> ਅਗਲੀ ਖ਼ਬਰ ਈਰਾਨ ਨਾਲ ਸਾਡੀ ਜੰਗਬੰਦੀ ਪਾਕਿ 'ਤੇ ਅਹਿਸਾਨ-ਟਰੰਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।