21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਈਰਾਨ ਨਾਲ ਸਾਡੀ ਜੰਗਬੰਦੀ ਪਾਕਿ 'ਤੇ ਅਹਿਸਾਨ-ਟਰੰਪ <br/>

ਅਜੀਤ ਡੈਸਕ 17-05-2026
ਅੰਮਿ੍ਤਸਰ, 16 ਮਈ (ਸੁਰਿੰਦਰ ਕੋਛੜ)-ਰਾਜਧਾਨੀ ਇਸਲਾਮਾਬਾਦ 'ਚ ਈਰਾਨ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਗੱਲਬਾਤ ਕਰਵਾਉਣ ਲਈ ਤਰਲੋਮੱਛੀ ਹੋ ਰਹੇ ਪਾਕਿਸਤਾਨ ਦਾ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਜ਼ਾਕ ਬਣਾਇਆ ਹੈ | ਟਰੰਪ ਨੇ ਕਿਹਾ ਕਿ ਈਰਾਨ ਨਾਲ ਅਮਰੀਕਾ ਦੀ 'ਜੰਗਬੰਦੀ' ਪਾਕਿਸਤਾਨ 'ਤੇ ਉਨ੍ਹਾਂ ਦਾ ਅਹਿਸਾਨ ਹੈ | ਉਨ੍ਹਾਂ ਨੇ ਫਿਲਹਾਲ ਈਰਾਨ 'ਤੇ ਬੰਬਾਰੀ ਕਰਨ ਤੋਂ ਸਪੱਸ਼ਟ ਤੌਰ 'ਤੇ ਇਨਕਾਰ ਕਰ ਦਿੱਤਾ ਹੈ | ਅਮਰੀਕਾ ਅਤੇ ਈਰਾਨ ਵਿਚਾਲੇ ਦਹਾਕਿਆਂ ਤੋਂ ਮਤਭੇਦ ਹਨ | ਈਰਾਨ ਨਾਲ ਅਮਰੀਕਾ ਅਤੇ ਇਜ਼ਰਾਈਲ ਦੀ ਜੰਗ 28 ਫਰਵਰੀ ਨੂੰ ਸ਼ੁਰੂ ਹੋਈ ਸੀ ਅਤੇ ਦੋਵਾਂ ਮੁਲਕਾਂ ਵਿਚਾਲੇ 8 ਅਪ੍ਰੈਲ ਤੋਂ ਜੰਗਬੰਦੀ ਲਾਗੂ ਹੈ | ਦੋਵੇਂ ਧਿਰਾਂ 40 ਦਿਨਾਂ ਦੇ ਟਕਰਾਅ ਤੋਂ ਬਾਅਦ ਪਾਕਿ ਦੀ ਵਿਚੋਲਗੀ ਨਾਲ ਹੋਏ ਜੰਗਬੰਦੀ ਸਮਝੌਤੇ ਲਈ ਸਹਿਮਤ ਹੋਈਆਂ | ਚੀਨ ਤੋਂ ਵਾਪਸ ਆਉਂਦੇ ਹੋਏ ਟਰੰਪ ਨੇ ਏਅਰ ਫੋਰਸ ਵਨ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕਿਸੇ ਹੋਰ ਦੇਸ਼ ਦੀ ਬੇਨਤੀ 'ਤੇ ਜੰਗਬੰਦੀ 'ਤੇ ਦਸਤਖ਼ਤ ਕੀਤੇ ਸਨ | ਇਸ ਨਾਲ ਮੈਨੂੰ ਸੱਚਮੁੱਚ ਫ਼ਾਇਦਾ ਹੁੰਦਾ, ਪਰ ਅਸੀਂ ਇਹ ਪਾਕਿਸਤਾਨ 'ਤੇ ਇਕ ਅਹਿਸਾਨ ਵਜੋਂ ਕੀਤਾ | ਉਹ ਬਹੁਤ ਹੀ ਸ਼ਾਨਦਾਰ ਲੋਕ ਹਨ | ਇਸ ਤੋਂ ਬਾਅਦ ਟਰੰਪ ਨੇ ਆਪਣੇ ਵਿਸ਼ੇਸ਼ ਅੰਦਾਜ਼ 'ਚ ਪਾਕਿ ਦੇ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਜ਼ਿਕਰ ਕੀਤਾ | ਟਰੰਪ ਨੇ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਿਲ ਨਾ ਕਰਨ ਦੇਣ ਅਤੇ ਉਸ ਤੋਂ ਅਮੀਰ ਯੂਰੇਨੀਅਮ ਵਾਪਸ ਕਰਵਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ | ਇਹ ਯੂਰੇਨੀਅਮ ਸਾਲਾਂ ਤੋਂ ਈਰਾਨ ਦੁਆਰਾ ਇਕੱਠਾ ਕੀਤਾ ਗਿਆ ਹੈ |

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੇ ਮਾਮਲੇ 'ਚ ਸਿਪਾਹੀ ਦੀ ਹੋਈ ਗਵਾਹੀ ਅਗਲੀ ਖ਼ਬਰ ਤੇਲ ਕੀਮਤਾਂ 'ਚ ਵਾਧੇ ਦਾ ਬੋਝ ਪੰਜਾਬ ਸਰਕਾਰ ਆਪਣੇ ਸਿਰ ਲਵੇ-ਭਾਜਪਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।