07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ.ਆਰ.ਡੀ.ਓ. ਤੇ ਹਵਾਈ ਫ਼ੌਜ ਵਲੋਂ ਤਾਰਾ ਗਲਾਈਡ ਹਥਿਆਰ ਦਾ ਸਫ਼ਲ ਪ੍ਰੀਖਣ <br/>

ਅਜੀਤ ਡੈਸਕ 09-05-2026

ਨਵੀਂ ਦਿੱਲੀ, 8 ਮਈ (ਏਜੰਸੀ)-ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ) ਨੇ ਹਵਾਈ ਫ਼ੌਜ ਦੀ ਮਦਦ ਨਾਲ 7 ਮਈ ਨੂੰ ਓਡੀਸ਼ਾ ਦੇ ਤੱਟ 'ਤੇ ਟੈਕਨੀਕਲ ਐਡਵਾਂਸਡ ਰੇਂਜ ਔਗਮੈਂਟੇਸ਼ਨ (ਤਾਰਾ) ਹਥਿਆਰ ਦਾ ਪਹਿਲਾ ਉਡਾਣ ਪ੍ਰੀਖਣ ਸਫ਼ਲਤਾਪੂਰਵਕ ਕੀਤਾ | ਇਹ ਸਫਲ ਪ੍ਰੀਖਣ ਭਾਰਤ ਦੀਆਂ ਉਨ੍ਹਾਂ ਕੋਸ਼ਿਸ਼ਾਂ 'ਚ ਇਕ ਵੱਡਾ ਮੀਲ ਪੱਥਰ ਹੈ, ਜਿਸ ਦੇ ਤਹਿਤ ਘੱਟ ਲਾਗਤ ਵਾਲੇ ਸਵਦੇਸ਼ੀ ਹਥਿਆਰ ਵਿਕਸਿਤ ਕੀਤੇ ਜਾ ਰਹੇ ਹਨ | ਰੱਖਿਆ ਮੰਤਰਾਲੇ ਅਨੁਸਾਰ ਇਹ ਭਾਰਤ ਦੀ ਪਹਿਲੀ ਗਲਾਈਡ ਹਥਿਆਰ ਪ੍ਰਣਾਲੀ ਹੈ, ਜੋ ਕਿਸੇ ਵੀ ਬੰਬ ਨੂੰ ਗਾਈਡਡ ਹਥਿਆਰ 'ਚ ਬਦਲ ਦੇਵੇਗਾ | ਇਸ ਦਾ ਮਕਸਦ ਜ਼ਮੀਨ 'ਤੇ ਮੌਜੂਦ ਟੀਚਿਆਂ ਨੂੰ ਖ਼ਤਮ ਕਰਨ ਲਈ ਇਕ ਘੱਟ ਲਾਗਤ ਵਾਲੇ ਸਾਧਾਰਨ ਜਿਹੇ ਹਥਿਆਰ ਦੀ ਮਾਰਕ ਸਮਰੱਥਾ ਅਤੇ ਸਟੀਕਤਾ ਨੂੰ ਵਧਾਉਣਾ ਹੈ |

ਪਿਛਲੀ ਖ਼ਬਰ ਕਾਂਗਪੋਕਪੀ (ਮਨੀਪੁਰ) ਸਥਿਤ ਲੀਮਾਖੋਂਗ ਅਗਲੀ ਖ਼ਬਰ 'ਆਪ' ਦੀ ਗੁਜਰਾਤ ਇਕਾਈ ਨੇ ਫੇਸਬੁੱਕ ਤੇ ਇੰਸਟਾ ਖਾਤੇ ਬਲਾਕ ਕੀਤੇ ਜਾਣ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।