04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੂਬੇ 'ਚ ਹੋ ਰਹੇ ਬੰਬ ਧਮਾਕਿਆਂ ਦੀ ਜਵਾਬਦੇਹੀ ਤੋਂ ਭੱਜ ਰਿਹਾ ਮੁੱਖ ਮੰਤਰੀ ਮਾਨ-ਅਸ਼ਵਨ ਭੱਲਾ <br/>

ਅਜੀਤ ਡੈਸਕ 09-05-2026

ਜਲੰਧਰ, 8 (ਪਵਨ ਖਰਬੰਦਾ)-ਪੰਜਾਬ ਵਿੱਚ ਜੋ ਬੰਬ ਧਮਾਕੇ ਹੋ ਰਹੇ ਹਨ ਉਸ ਦੇ ਸੰਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਤੋ ਭੱਜ ਰਹੇ ਹਨ ਅਤੇ ਬਿਆਨਬਾਜੀ ਕਰ ਰਹੇ ਹਨ ਕਿ ਇਹ ਕੇਂਦਰ ਦੀ ਸਰਕਾਰ ਕਰਵਾ ਰਹੀ ਹੈ, ਕਿਉਕਿ ਭਗਵੰਤ ਮਾਨ ਕਹਿ ਰਹੇ ਹਨ ਜਿਸ ਰਾਜ ਵਿੱਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹੁੰਦੀਆਂ ਹਨ ਉਨਾਂ ਰਾਜਾਂ ਵਿੱਚ ਹਾਲਾਤ ਖ਼ਰਾਬ ਕਰਨ ਲਈ ਕੇਂਦਰ ਸਰਕਾਰ ਇਹੋ ਜਿਹੀਆ ਹਰਕਤਾਂ ਕਰਦੀ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਡੀ.ਜੀ. ਪੀ. ਬਿਆਨ ਦੇ ਰਹੇ ਹਨ ਇਹ ਆਈ ਐੱਸ ਆਈ ਕਰਵਾ ਰਹੀ ਹੈ | ਇਨ੍ਹ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਨੇ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਬੰਬ ਧਮਾਕੇ ਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਜਲੰਧਰ ਆਏ ਪਰ ਘਟਨਾ ਵਾਲੀ ਸਥਾਨ 'ਤੇ ਜਾਣਾ ਵੀ ਮੁਨਾਸਿਬ ਨਹੀ ਸਮਝਿਆ | ਇੱਥੋਂ ਪਤਾ ਲਗਦਾ ਹੈ ਕਿ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿੰਨੀ ਫਿਕਰ ਹੈ ਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀ ਹੈ, ਪੰਜਾਬ ਵਿੱਚ ਜੰਗਲ ਰਾਜ ਹੈ, ਦਿਨ ਦਿਹਾੜੇ ਕਤਲ, ਗੋਲੀਬਾਰੀ, ਲੁੱਟਾ ਖੋਹਾਂ ਹੋ ਰਹੀਆਂ ਹਨ ਪਰ ਪੰਜਾਬ ਦੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀ ਹੈ | ਇਸ ਮੌਕੇ ਕਾਂਗਰਸੀ ਆਗੂ ਅਸ਼ਵਨ ਭੱਲਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਜਤਾਇਆ ਗਿਆ | ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ ਹਨੀ ਜੋਸ਼ੀ, ਲੱਕੀ ਸੰਧੂ, ਰਵਿੰਦਰ ਲਾਡੀ, ਸੌਰਵ ਉੱਪਲ, ਦਵਿੰਦਰ ਬਿਲਗਾ, ਹਿੰਮਤ ਸੰਘਾ, ਸੁਰਿੰਦਰਜੀਤ ਭੋਗਪੁਰ, ਰਾਘਵ ਜੈਨ, ਹਰਮੀਤ ਸਿੰਘ ਬਲਾਕ ਪ੍ਰਧਾਨ, ਸ਼ੁਭਮ ਚਲਾਣਾ, ਗੁਰਸੇਵਕ ਸਿੰਘ, ਜਨਤਾ ਬਿਲਗਾ, ਮਨਜੀਤ ਸੰਘਾ, ਸਾਜਨ, ਪ੍ਰਭ , ਕੁਲਜਿੰਦਰ ਬਿਲਗਾ, ਅਮਿਤ ਨੂਰਮਹਿਲ, ਗੋਰਾ ਨੂਰਮਹਿਲ, ਪਿੰਦਾ ਫ਼ਤਿਹਪੁਰ, ਅਨਿਲ ਵਾਲੀਆ, ਹਰਜਿੰਦਰ, ਗੁਰਦੀਪ, ਹਰਸ਼ , ਹਰਪਾਲ ਸਿੰਘ ਸੰਧੂ ਮੌਜੂਦ ਸਨ |

ਪਿਛਲੀ ਖ਼ਬਰ 42ਵੇਂ ਮਹਾਨ ਸ਼ਹੀਦੀ ਸਮਾਗਮ ਮੌਕੇ ਸ਼ਹੀਦਾਂ ਦੇ ਸਤਿਕਾਰ 'ਚ ਸੰਗਤਾਂ 6 ਜੂਨ ਨੂੰ ਮਹਿਤੇ ਪਹੁੰਚਣ-ਬਾਬਾ ਹਰਨਾਮ ਸਿੰਘ ਖ਼... ਅਗਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ 6.5 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।