22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ 3000 ਸਹਾਇਕ ਲਾਈਨਮੈਨਾਂ ਦੀ ਭਰਤੀ ਅਚਾਨਕ ਰੱਦ <br/>

ਅਜੀਤ ਡੈਸਕ 19-04-2026
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 18 ਅਪ੍ਰੈਲ-ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਇਕ ਬਹੁਤ ਹੀ ਨਿਰਾਸ਼ਾਜਨਕ ਅਤੇ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਨੇ ਸਹਾਇਕ ਲਾਈਨਮੈਨ ਦੀਆਂ 3000 ਅਸਾਮੀਆਂ ਲਈ ਕੱਢੀ ਗਈ ਵੱਡੀ ਭਰਤੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ | ਬੀਤੇ ਦਿਨ, 17 ਅਪ੍ਰੈਲ 2026 ਨੂੰ ਵਿਭਾਗ ਵਲੋਂ ਜਾਰੀ ਕੀਤੇ ਗਏ ਇਕ ਪਬਲਿਕ ਨੋਟਿਸ ਰਾਹੀਂ ਇਸ ਦਾ ਐਲਾਨ ਕੀਤਾ ਗਿਆ ਹੈ | ਇਸ ਅਚਾਨਕ ਲਏ ਗਏ ਫੈਸਲੇ ਨੇ ਹਜ਼ਾਰਾਂ ਉਮੀਦਵਾਰਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਦੱਸਣਯੋਗ ਹੈ ਕਿ ਇਹ ਭਰਤੀ ਇਸ਼ਤਿਹਾਰ ਨੰਬਰ ਸੀ ਆਰ ਏ 315/26 ਅਧੀਨ ਕੱਢੀ ਗਈ ਸੀ | ਵਿਭਾਗ ਵਲੋਂ ਆਨਲਾਈਨ ਅਰਜ਼ੀਆਂ ਭਰਨ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸਿਰਫ਼ ਦੋ ਦਿਨ ਪਹਿਲਾਂ, 15 ਅਪ੍ਰੈਲ 2026 ਨੂੰ ਹੀ ਸ਼ੁਰੂ ਕੀਤੀ ਗਈ ਸੀ | ਅਰਜ਼ੀਆਂ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 6 ਮਈ 2026 ਮਿੱਥੀ ਗਈ ਸੀ | ਪਰ ਪ੍ਰਕਿਰਿਆ ਸ਼ੁਰੂ ਹੋਣ ਦੇ ਮਹਿਜ਼ 48 ਘੰਟਿਆਂ ਦੇ ਅੰਦਰ ਹੀ ਇਸ ਨੂੰ ਰੱਦ ਕਰਨ ਦਾ ਫੁਰਮਾਨ ਸੁਣਾ ਦਿੱਤਾ ਗਿਆ | ਪਾਵਰਕਾਮ ਦੇ ਨੋਟੀਫ਼ਿਕੇਸ਼ਨ ਅਨੁਸਾਰ, ਜਨਰਲ ਅਤੇ ਹੋਰ ਸ਼੍ਰੇਣੀਆਂ ਲਈ ਐਪਲੀਕੇਸ਼ਨ ਫੀਸ 1416 ਰੁਪਏ ਪ੍ਰਤੀ ਅਰਜ਼ੀ ਰੱਖੀ ਗਈ ਸੀ | ਅਨੁਸੂਚਿਤ ਜਾਤੀ ਤੇ ਦਿਵਿਆਂਗ ਉਮੀਦਵਾਰਾਂ ਲਈ ਇਹ ਫੀਸ 885/- ਰੁਪਏ ਸੀ | ਸਭ ਤੋਂ ਖ਼ਤਰਨਾਕ ਸ਼ਰਤ ਜੋ ਅਧਿਕਾਰਤ ਦਸਤਾਵੇਜ਼ ਵਿਚ ਲਿਖੀ ਗਈ ਸੀ, ਉਹ ਇਹ ਸੀ ਕਿ ਇਕ ਵਾਰ ਅਦਾ ਕੀਤੀ ਗਈ ਫੀਸ ਕਿਸੇ ਵੀ ਸਥਿਤੀ ਵਿਚ ਵਾਪਸ ਨਹੀਂ ਕੀਤੀ ਜਾਵੇਗੀ | ਹੁਣ ਸਵਾਲ ਇਹ ਹੈ ਕਿ ਜਿਹੜੇ ਬੇਰੁਜ਼ਗਾਰ ਨੌਜਵਾਨਾਂ ਨੇ 15 ਅਤੇ 16 ਅਪ੍ਰੈਲ ਨੂੰ ਮਹਿੰਗੀਆਂ ਫ਼ੀਸਾਂ ਭਰ ਦਿੱਤੀਆਂ ਸਨ, ਕੀ ਵਿਭਾਗ ਉਨ੍ਹਾਂ ਦੇ ਪੈਸੇ ਵਾਪਸ ਕਰੇਗਾ? ਵਿਭਾਗ ਨੇ ਅਚਾਨਕ ਭਰਤੀ ਰੱਦ ਤਾਂ ਕਰ ਦਿੱਤੀ, ਪਰ ਪ੍ਰਸ਼ਾਸਨਿਕ ਪੱਧਰ 'ਤੇ ਇਹ ਇਕ ਵੱਡੀ ਨਾਕਾਮੀ ਹੈ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਇਕ ਵਾਰ ਪਹਿਲਾਂ ਵੀ ਬਿਨ੍ਹਾਂ ਲਿਖਤੀ ਪ੍ਰੀਖਿਆ ਲਏ ਤਜਰਬੇ ਦੇ ਆਧਾਰ 'ਤੇ ਨੰਬਰ ਦੀ ਸ਼ਰਤ ਅਧੀਨ ਲਾਈਨਮੈਨਾਂ ਦੀ ਭਰਤੀ ਦੇ ਮਾਮਲੇ ਵਿਚ ਵਿਵਾਦਾਂ ਵਿਚ ਆ ਚੁੱਕਿਆ ਹੈ | ਸੂਤਰਾਂ ਤੋਂ ਵੀ ਪਤਾ ਲੱਗਿਆ ਹੈ ਕਿ ਪਾਵਰਕਾਮ ਬਾਹਰਲੇ ਉਮੀਦਵਾਰਾਂ ਦੇ ਦਾਖ਼ਲੇ ਨੂੰ ਰੋਕਣ ਲਈ ਹੀ ਉਕਤ ਉਪਬੰਧ ਕਰ ਰਿਹਾ ਸੀ ਲੇਕਿਨ ਅਪਰਿੰਟਸ਼ਿਪ ਲਾਈਨਮੈਨਾਂ ਦੇ ਸੰਘਰਸ਼ ਦੇ ਦਬਾਅ ਉਪਰੰਤ ਬਿਜਲੀ ਮੰਤਰੀ ਦੀ ਸੰਘਰਸ਼ ਕਰ ਰਹੇ ਆਗੂਆਂ ਨਾਲ ਹੋਈ ਮੀਟਿੰਗ ਉਪਰੰਤ ਭਰਤੀ ਪ੍ਰਕਿਰਿਆ ਰੱਦ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ |

ਪਿਛਲੀ ਖ਼ਬਰ ਉੱਤਰਾਖੰਡ ਦੇ ਰਾਜਪਾਲ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਡੇਹਰਾ ਸਾਹਿਬ ਤੇ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ ਲਾਹੌਰ ਵਿਖੇ ਹੋਇਆ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।