22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਡੇਹਰਾ ਸਾਹਿਬ ਤੇ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ ਲਾਹੌਰ ਵਿਖੇ ਹੋਇਆ ਨਤਮਸਤਕ

ਅਜੀਤ ਡੈਸਕ 19-04-2026
ਲਾਹੌਰ, 18 ਅਪ੍ਰੈਲ (ਅਵਤਾਰ ਸਿੰਘ ਰੰਧਾਵਾ, ਸਤਬੀਰ ਸਿੰਘ ਘੁੰਮਣ)-ਬੀਤੀ ਦੇਰ ਰਾਤ ਸ਼ਰਧਾਲੂਆਂ ਦਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਰਵਾਨਾ ਹੋ ਕੇ ਗੁਰਦੁਆਰਾ ਰੋੜੀ ਸਾਹਿਬ ਤੋਂ ਹੁੰਦਾ ਹੋਇਆ ਲਾਹੌਰ ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ ਲਾਹੌਰ ਵਿਖੇ ਪਹੁੰਚ ਕੇ ਨਤਮਸਤਕ ਹੋਇਆ | ਇਥੇ ਸੰਗਤਾਂ ਨੇ ਬਣੀਆਂ ਸਰਾਵਾਂ, ਹਾਲ, ਇਮਾਰਤਾਂ ਤੇ ਸ਼ਮਿਆਨੇ ਅੰਦਰ ਅਰਾਮ ਕੀਤਾ | ਅੰਮਿ੍ਤ ਵੇਲੇ ਦਰਸ਼ਨ ਦੀਦਾਰੇ ਕੀਤੇ ਅਤੇ ਕੀਰਤਨ ਸਰਵਣ ਕੀਤਾ | ਉਪਰੰਤ ਗੁਰੂ ਕਾ ਲੰਗਰ ਛਕਿਆ | ਸੰਗਤਾਂ ਇਸ ਉਪਰੰਤ ਚੂਨਾ ਮੰਡੀ ਲਾਹੌਰ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ, ਗੁਰਦੁਆਰਾ ਸਿੰਘ ਸਿੰਘਣੀਆਂ ਦੇ ਦਰਸ਼ਨ ਕੀਤੇ ਤੇ ਚੂਨਾ ਮੰਡੀ ਲਾਹੌਰ ਦੇ ਬਾਜ਼ਾਰਾਂ ਵਿਚੋਂ ਖਰੀਦੋ-ਫਿਰੋਖਤ ਕੀਤੀ | ਇਸ ਮੌਕੇ ਸੰਗਤਾਂ ਨੇ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਜੀਵਨ ਕਾਲ ਨਾਲ ਸਬੰਧਿਤ ਅਸਥਾਨਾਂ ਦੇ ਦਰਸ਼ਨ ਕਰ ਕੇ ਰੂਹਾਨੀ ਖੁਸ਼ੀ ਪ੍ਰਾਪਤ ਹੋਈ ਹੈ | ਇਸ ਮੌਕੇ ਸੰਗਤਾਂ ਦੀ ਚਾਹ-ਪਕੌੜਿਆਂ ਨਾਲ ਸੇਵਾ ਕੀਤੀ ਗਈ |
ਪਿਛਲੀ ਖ਼ਬਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ 3000 ਸਹਾਇਕ ਲਾਈਨਮੈਨਾਂ ਦੀ ਭਰਤੀ ਅਚਾਨਕ ਰੱਦ <br/> ਅਗਲੀ ਖ਼ਬਰ ਪਾਕਿ ਤੋਂ ਆਈ 64 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ, 2 ਤਸਕਰ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।