09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਸਾੜੀ

ਅਜੀਤ ਡੈਸਕ 11-04-2026
ਪਟਿਆਲਾ, 10 ਅਪ੍ਰੈਲ (ਮਨਦੀਪ ਸਿੰਘ ਖਰੌੜ)-ਇਕ ਲੜਕੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਕੇ ਉਸ ਦੀ ਲਾਸ਼ ਸਾੜ ਕੇ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਸ਼ਿਕਾਇਤ ਲੜਕੀ ਦੇ ਭਰਾ ਜਗਸੀਰ ਸਿੰਘ ਵਾਸੀ ਪਟਿਆਲਾ ਨੇ ਥਾਣਾ ਸਦਰ 'ਚ ਦਰਜ ਕਰਵਾਈ ਕਿ ਗਗਨਦੀਪ ਸਿੰਘ ਨਾਂਅ ਦੇ ਵਿਅਕਤੀ ਨੇ ਉਸ ਦੀ ਭੈਣ ਨੂੰ ਆਪਣੇ ਆਪ ਨੂੰ ਕੁਆਰਾ ਦਸ ਕੇ ਇਕ ਕਿਰਾਏ ਦੇ ਮਕਾਨ 'ਚ ਰੱਖਿਆ ਹੋਇਆ ਹੈ, ਜਿਸ ਕਰ ਕੇ ਗਗਨਦੀਪ ਤੇ ਉਸ ਦੀ ਅਸਲ ਪਤਨੀ 'ਚ ਝਗੜਾ ਚੱਲਦਾ ਰਹਿੰਦਾ ਸੀ | ਇਸੇ ਦੇ ਚੱਲਦਿਆਂ ਗਗਨਦੀਪ ਸਿੰਘ ਨੇ ਬਲਬੇੜ੍ਹਾ ਵਿਚ ਕਿਸੇ ਢਾਬੇ 'ਤੇ ਬੈਠਿਆਂ ਗੱਲਾਂ ਕਰ ਰਿਹਾ ਸੀ ਕਿ ਉਸ ਦੀ ਸਹੇਲੀ ਕਰਕੇ ਘਰ 'ਚ ਕਲੇਸ਼ ਰਹਿੰਦਾ ਹੈ | ਜਿਸ ਕਰ ਕੇ ਉਸ ਨੇ ਗ਼ੁੱਸੇ 'ਚ ਆ ਕੇ ਉਸ ਨੂੰ ਆਪਣੀ ਫ਼ੈਕਟਰੀ 'ਚ ਬੁਲਾ ਕੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਤੇ ਉਸ ਦੀਆਂ ਅਸਥੀਆਂ ਗੁਰੂ ਘਰ ਸਮਾਣਾ 'ਚ ਆਪਣੇ ਆਪ ਨੂੰ ਲੜਕੀ ਦਾ ਪਤੀ ਅਤੇ ਰਾਜਵੀਰ ਨੂੰ ਲੜਕੀ ਦਾ ਭਰਾ ਦਸ ਕੇ ਜਲ ਪ੍ਰਵਾਹ ਕਰ ਦਿੱਤੀਆਂ | ਇਸ ਕੇਸ ਦੀ ਪੜਤਾਲ ਕਰਨ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਗਗਨਦੀਪ ਸਿੰਘ ਅਤੇ ਰਾਜਵੀਰ ਸਿੰਘ ਵਾਸੀਅਨ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਰਾਜ ਚੋਣ ਕਮਿਸ਼ਨ ਵਲੋਂ ਆਮ/ਜ਼ਿਮਨੀ ਚੋਣਾਂ ਸੰਬੰਧੀ ਵੋਟਰ ਸੂਚੀਆਂ ਦੀ ਸੋਧ ਲਈ ਪ੍ਰਕਿਰਿਆ ਦੀ ਸ਼ੁਰੂਆਤ ਅਗਲੀ ਖ਼ਬਰ ਪੰਜਾਬ 'ਚ ਲੋਕਪਾਲ ਦਾ ਅਹੁਦਾ ਖ਼ਾਲੀ ਰਹਿਣ 'ਤੇ ਹਾਈ ਕੋਰਟ ਸਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।