02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੀ.ਐਸ. ਟੈੱਟ ਪ੍ਰੀਖਿਆ ਦਾ ਨਤੀਜਾ ਨਿਰਧਾਰਤ ਮਿਤੀ ਨੂੰ ਨਾ ਐਲਾਨਣ ਕਾਰਨ ਲੱਖਾਂ ਪ੍ਰੀਖਿਆਰਥੀਆਂ 'ਚ ਨਿਰਾਸ਼ਾ <br/>

ਅਜੀਤ ਡੈਸਕ 05-04-2026
ਨੂਰਪੁਰ ਬੇਦੀ, 4 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਬੀਤੀ 15 ਮਾਰਚ ਨੂੰ ਲਈ ਗਈ ਪੰਜਾਬ ਰਾਜ ਅਧਿਆਪਕ ਪ੍ਰਤੀਯੋਗਤਾ ਪ੍ਰੀਖਿਆ (ਪੀ.ਐਸ.ਟੈੱਟ) ਦਾ ਨਤੀਜਾ 2 ਅਪ੍ਰੈਲ ਨੂੰ ਨਾ ਐਲਾਨਣ ਕਾਰਨ ਇਹ ਪ੍ਰੀਖਿਆ ਦੇਣ ਵਾਲੇ ਲੱਖਾਂ ਪ੍ਰੀਖਿਆਰਥੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਸਿੱਖਿਆ ਵਿਭਾਗ ਵਲੋਂ ਇਹ ਪ੍ਰੀਖਿਆ ਕਰਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੂੰ ਅਧਿਕਾਰਤ ਕੀਤਾ ਗਿਆ ਸੀ | ਇਸ ਪ੍ਰੀਖਿਆ ਦੀ ਆਰਜ਼ੀ ਉੱਤਰ ਕੁੰਜੀ 16 ਮਾਰਚ ਨੂੰ ਸਬੰਧਿਤ ਸਾਈਟ ਤੇ ਅੱਪਲੋਡ ਕੀਤੀ ਗਈ ਸੀ, ਜਿਸ ਉਪਰੰਤ 17 ਤੋਂ 19 ਮਾਰਚ 2026 ਤੱਕ ਇਸ ਉੱਤਰ ਕੁੰਜੀ ਸਬੰਧੀ ਇਤਰਾਜ਼ ਮੰਗੇ ਗਏ ਸਨ | ਸਬੰਧਿਤ ਵੈੱਬਸਾਈਟ ਤੇ ਪਹਿਲਾਂ 28 ਮਾਰਚ ਨੂੰ ਇਸ ਪ੍ਰੀਖਿਆ ਦੀ ਫਾਈਨਲ ਉੱਤਰ ਕੁੰਜੀ ਜਾਰੀ ਕਰਨ ਅਤੇ 2 ਅਪ੍ਰੈਲ ਨੂੰ ਪੀ.ਐਸ.ਟੈੱਟ 1 ਅਤੇ 2 ਦਾ ਨਤੀਜਾ ਐਲਾਨੇ ਜਾਣ ਦੀ ਸੂਚਨਾ ਦਿੱਤੀ ਗਈ ਸੀ | ਪਰ ਸਰਕਾਰ ਵਲੋਂ ਨਾ ਤਾਂ ਇਸ ਪ੍ਰੀਖਿਆ ਦੀ ਫਾਈਨਲ ਉੱਤਰ ਕੁੰਜੀ ਜਾਰੀ ਕੀਤੀ ਗਈ ਹੈ ਅਤੇ ਨਾ ਹੀ ਇਸ ਦਾ ਨਤੀਜਾ ਜਾਰੀ ਕੀਤਾ ਗਿਆ | ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਨੂੰ 15 ਮਾਰਚ ਨੂੰ ਹੋਏ ਪੀ.ਟੈਟ ਦਾ ਨਤੀਜਾ 6 ਅਪ੍ਰੈਲ ਤੋਂ ਪਹਿਲਾਂ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਆਦੇਸ਼ ਯੂਨੀਵਰਸਿਟੀ, ਬਠਿੰਡਾ ਵਿਖੇ ਕਰਵਾਇਆ 'ਅਰਧਮਿਆ 2026' ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਨੂੰ ਸਦਮਾ-ਭਾਣਜੇ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।