04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਲਵਾਰਾ ਤੋਂ ਦਿੱਲੀ ਦੀ ਏਅਰ ਟਿਕਟਾਂ ਦੀ ਵਧੀ ਮੰਗ ਕਾਰਨ ਕੀਮਤ 'ਚ ਭਾਰੀ ਵਾਧਾ

ਅਜੀਤ ਡੈਸਕ 04-04-2026
ਹਲਵਾਰਾ (ਲੁਧਿਆਣਾ), 3 ਅਪ੍ਰੈਲ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਦਾ ਲਗਭਗ ਡੇਢ ਮਹੀਨਾ ਬਾਕੀ ਹੈ | ਇੰਡੀਅਨ ਏਅਰਲਾਈਨਜ਼ ਨੇ ਟਿਕਟਾਂ ਦੀ ਵਧਦੀ ਮੰਗ ਕਾਰਨ ਕਿਰਾਏ ਵਿਚ ਭਾਰੀ ਵਾਧਾ ਕਰ ਦਿੱਤਾ ਹੈ | ਬੁਕਿੰਗ ਦੇ ਪਹਿਲੇ ਦਿਨ ਇਕਾਨਮੀ ਕਲਾਸ ਲਈ ਇਕ ਪਾਸੇ ਦਾ ਕਿਰਾਇਆ 3512 ਰੁਪਏ ਦੇ ਕਰੀਬ ਸੀ, ਜੋ ਹੁਣ ਵਧ ਕੇ 4141 ਰੁਪਏ ਹੋ ਗਿਆ ਹੈ ਅਤੇ ਸਵੇਰ ਦੀ 10:25 ਦੀ ਉਡਾਣ ਦੀ ਟਿਕਟ ਦੀ ਕੀਮਤ 7861 ਰੁਪਏ ਅਤੇ ਇਸ ਦੌਰਾਨ ਬਿਜ਼ਨੈੱਸ ਕਲਾਸ ਦੇ ਕਿਰਾਇਆ 19355 ਰੁਪਏ ਹੋ ਗਏ ਹਨ ਜੋ ਆਨਲਾਈਨ ਦਿਖਾਈ ਦੇ ਰਹੇ ਹਨ | ਇਸ ਅਚਾਨਕ ਵਾਧੇ ਦਾ ਕਾਰਨ ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਯਾਤਰੀਆਂ ਤੋਂ ਟਿਕਟਾਂ ਦੀ ਵੱਧਦੀ ਮੰਗ ਦੱਸਿਆ ਜਾ ਰਿਹਾ ਹੈ | ਧਿਆਨ ਦੇਣ ਯੋਗ ਹੈ ਕਿ ਏਅਰ ਇੰਡੀਆ ਇਸ ਰੂਟ 'ਤੇ ਦਿੱਲੀ ਅਤੇ ਹਲਵਾਰਾ ਵਿਚਕਾਰ ਰੋਜ਼ਾਨਾ ਚਾਰ ਉਡਾਣਾਂ ਚਲਾਉਂਦੀ ਹੈ | ਏਅਰ ਇੰਡੀਆ ਇਸ ਰੂਟ 'ਤੇ ਬੋਇੰਗ 320 ਜਹਾਜ਼ਾਂ ਦੀ ਵਰਤੋਂ ਕਰੇਗੀ | ਏਅਰ ਇੰਡੀਆ ਨੇ 1 ਅਪ੍ਰੈਲ ਤੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਜ਼ਮੀਨ ਵੇਚ ਘੁਟਾਲੇ 'ਚ ਦੋ ਹੋਰ ਕਰਮਚਾਰੀ ਮੁਅੱਤਲ ਅਗਲੀ ਖ਼ਬਰ ਆਨਲਾਈਨ ਖਰੀਦਦਾਰੀ ਦਾ ਵਧਦਾ ਰੁਝਾਨ ਪਰੰਪਰਾਗਤ ਦੁਕਾਨਦਾਰੀ 'ਤੇ ਪੈਣ ਲੱਗਾ ਭਾਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।