02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਵੇਂ ਹਵਾਈ ਨਿਯਮ ਜਨਵਰੀ 2027 ਤੋਂ ਹੋਣਗੇ ਲਾਗੂ

ਨਵੀਂ ਦਿੱਲੀ, 2 ਨਵੰਬਰ (ਏਜੰਸੀ)-ਸਰਕਾਰ ਨੇ ਨਵੇਂ ਹਵਾਈ ਨਿਯਮਾਂ ਨੂੰ ਅਧਿਸੂਚਿਤ ਕਰ ਦਿੱਤਾ ਹੈ। ਇਨ੍ਹਾਂ ਤਹਿਤ ਹਵਾਈ ਟਿਕਟ ਬੁਕ ਕਰਦੇ ਸਮੇਂ ਏਅਰਲਾਈਨ ਕੰਪਨੀਆਂ ਨੂੰ ਯਾਤਰੀਆਂ ਨੂੰ ਟਿਕਟ ਰੱਦ ਕਰਨ ਦੇ ਚਾਰਜ ਸਮੇਤ ਵੱਖ ਵੱਖ ਮੱਦਾਂ ’ਚ ਲੱਗਣ ਵਾਲੇ ਚਾਰਜ ਦਾ ਪੂਰਾ ਵੇਰਵਾ ਦੇਣਾ ਹੋਵੇਗਾ।

ਅਜੀਤ ਡੈਸਕ 03-11-2026
ਨਵੀਂ ਦਿੱਲੀ, 2 ਨਵੰਬਰ (ਏਜੰਸੀ)-ਸਰਕਾਰ ਨੇ ਨਵੇਂ ਹਵਾਈ ਨਿਯਮਾਂ ਨੂੰ ਅਧਿਸੂਚਿਤ ਕਰ ਦਿੱਤਾ ਹੈ। ਇਨ੍ਹਾਂ ਤਹਿਤ ਹਵਾਈ ਟਿਕਟ ਬੁਕ ਕਰਦੇ ਸਮੇਂ ਏਅਰਲਾਈਨ ਕੰਪਨੀਆਂ ਨੂੰ ਯਾਤਰੀਆਂ ਨੂੰ ਟਿਕਟ ਰੱਦ ਕਰਨ ਦੇ ਚਾਰਜ ਸਮੇਤ ਵੱਖ ਵੱਖ ਮੱਦਾਂ ’ਚ ਲੱਗਣ ਵਾਲੇ ਚਾਰਜ ਦਾ ਪੂਰਾ ਵੇਰਵਾ ਦੇਣਾ ਹੋਵੇਗਾ। ‘ਭਾਰਤੀ ਵਾਯੂਯਾਨ ਨਿਯਮ 2026’ ਤਹਿਤ ਕਿਸੇ ਅਸਾਧਾਰਨ ਸਥਿਤੀ ’ਚ ਸਿਵਲ ਹਵਾਬਾਜ਼ੀ ਮੰਤਰਾਲਾ ਹਵਾਈ ਕਿਰਾਏ ਦੇ ਮਾਮਲੇ ’ਚ ਦਖ਼ਲ ਵੀ ਦੇ ਸਕਦਾ ਹੈ। ਨਵੇਂ ਨਿਯਮਾਂ ਅਨੁਸਾਰ ਏਅਰਲਾਈਨ ਕੰਪਨੀਆਂ ਨੂੰ ਆਪਣੀ ਟਿਕਟ ਬੁਕਿੰਗ ਵੈਬਸਾਈਟ ਅਤੇ ਜਾਰੀ ਕੀਤੀ ਗਈ ਟਿਕਟ ’ਤੇ ਹਵਾਈ ਕਿਰਾਏ ਤੇ ਉਸ ਨਾਲ ਜੁੜੇ ਚਾਰਜ ਦੀ ਪੂਰਾ ਵੇਰਵਾ ਦੇਣਾ ਹੋਵੇਗਾ। ਇਸ ’ਚ ਕੁੱਲ ਰਾਸ਼ੀ ਦੇ ਨਾਲ ਕਿਰਾਇਆ, ਕਰ, ਫ਼ੀਸ, ਟਿਕਟ ਰੱਦ ਕਰਾਉਣ ’ਤੇ ਲੱਗਣ ਵਾਲਾ ਚਾਰਜ, ਵਾਪਸੀ ਦੀਆਂ ਸ਼ਰਤਾਂ ਅਤੇ ਹੋਰ ਚਾਰਜ (ਜੇ ਕੋਈ ਹੋਣ) ਵੱਖ ਵੱਖ ਦੱਸਣੇ ਹੋਣਗੇ। ਏਅਰਲਾਈਨ ਕੰਪਨੀਆਂ ਦੁਆਰਾ ਤੈਅ ਕੀਤੇ ਗਏ ਕਿਰਾਏ ਦੀ ਨਿਗਰਾਨੀ ਡੀ.ਜੀ.ਸੀ.ਏ. ਕਰੇਗਾ। ਇਹ ਨਿਯਮ 1 ਜਨਵਰੀ 2027 ਤੋਂ ਲਾਗੂ ਹੋਣਗੇ ਤੇ ਹਵਾਈ ਨਿਯਮ, 1937 ਦੀ ਥਾਂ ਲੈਣਗੇ।
ਪਿਛਲੀ ਖ਼ਬਰ ਸੀ . ਆਰ . ਪੀ . ਐਫ . ਵਿਚ 12 ਮਹੀਨਿਆਂ ਦੌਰਾਨ ਕੋਈ ਵੀ ਜਵਾਨ ਡਿਊਟੀ ਦੌਰਾਨ ਸ਼ਹੀਦ ਨਹੀਂ ਹੋਇਆ ਅਗਲੀ ਖ਼ਬਰ ਵਿਆਹੁਤਾ ਜੀਵਨ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਸਮੇਂ ਅਦਾਲਤਾਂ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿਚ ਰੱਖਣ : ਸੁਪਰੀਮ ਕੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।