23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸੂਬੇ 'ਚ ਸਰਕਾਰੀ ਰਸਤਿਆਂ 'ਤੇ ਕੀਤੇ ਕਬਜ਼ੇ ਛੁਡਵਾਏਗੀ 'ਆਪ' ਸਰਕਾਰ

ਅਜੀਤ ਡੈਸਕ 01-04-2026
ਮਨਦੀਪ ਸਿੰਘ ਖਰੌੜ
ਪਟਿਆਲਾ, 31 ਮਾਰਚ-ਪੰਜਾਬ ਦੇ ਦਿਹਾਤੀ ਤੇ ਸ਼ਹਿਰੀ ਖੇਤਰ 'ਚ ਅਣਅਧਿਕਾਰਤ ਤੌਰ 'ਤੇ ਲੋਕਾਂ ਵਲੋਂ ਦੱਬੇ ਸਰਕਾਰੀ ਰਸਤੇ ਅਤੇ ਪਿੰਡਾਂ ਦੀਆਂ ਕੱਚੀਆਂ ਪਹੀਆਂ 'ਤੇ ਕੀਤੇ ਕਬਜ਼ਿਆਂ ਨੂੰ 'ਆਪ' ਸਰਕਾਰ ਵਲੋਂ ਛੁਡਵਾਉਣ ਦੀ ਤਿਆਰੀ ਖਿੱਚ ਲਈ ਗਈ ਹੈ | ਹਾੜ੍ਹੀ ਦੀ ਫ਼ਸਲ ਤੋਂ ਬਾਅਦ ਜ਼ਿਆਦਾਤਰ ਖੇਤ ਖ਼ਾਲੀ ਰਹਿੰਦੇ ਹਨ, ਇਸ ਸਮੇਂ 'ਚ ਹੀ ਰਸਤਿਆਂ 'ਤੇ ਹੋਏ ਕਬਜ਼ੇ ਛੁਡਵਾਉਣ ਲਈ ਆਮ ਆਦਮੀ ਪਾਰਟੀ ਨੇ ਵਿਉਂਤਬੰਦੀ ਕਰ ਲਈ ਹੈ | ਜਾਣਕਾਰੀ ਅਨੁਸਾਰ ਪੰਜਾਬ ਦੇ 23 ਜ਼ਿਲਿ੍ਹਆਂ 'ਚੋਂ ਲਗਭਗ 20 ਜ਼ਿਲਿ੍ਹਆਂ 'ਚ ਵੱਡੇ ਪੱਧਰ 'ਤੇ ਪਿੰਡਾਂ ਦੀਆਂ ਕੱਚੀਆਂ ਪਹੀਆਂ ਦੇ ਨਾਲ ਲੱਗਦੀ ਜ਼ਮੀਨ, ਮਾਲਕਾਂ ਦੁਆਰਾ ਵੱਢ-ਵੱਢ ਕੇ ਆਪਣੇ ਖੇਤਾਂ 'ਚ ਰਲਾਏ ਹੋਏ ਹਨ | ਜ਼ਿਆਦਾਤਰ ਪਿੰਡਾਂ ਵਿਚ ਸਰਕਾਰੀ ਬੁਰਜੀਆਂ ਲੋਕਾਂ ਦੁਆਰਾ ਪੁੱਟ ਕੇ ਸੁੱਟ ਦਿੱਤੀਆਂ ਗਈਆਂ ਹਨ ਜਿਸ ਕਾਰਨ ਜ਼ਮੀਨਾਂ ਤੇ ਰਸਤਿਆਂ ਦੀ ਮਿਣਤੀ ਦੇ ਕੰਮ ਵੀ ਪੂਰੀ ਤਰ੍ਹਾਂ ਨੇਪਰੇ ਨਹੀਂ ਚੜ੍ਹ ਰਹੇ | ਜਿਸ ਦਾ ਖ਼ਮਿਆਜ਼ਾ ਮਾਲਕਾਂ ਅਤੇ ਜਾਣ ਵਾਲੇ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਸੰਬੰਧੀ ਅਨੇਕਾਂ ਕੇਸ ਰੈਵੀਨਿਊ ਵਿਭਾਗ ਕੋਲ ਬਕਾਇਆ ਵੀ ਪਏ ਹਨ | ਪਾਰਟੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਹੁਣ ਜ਼ਿਲ੍ਹਾ ਪੱਧਰ 'ਤੇ ਸਰਕਾਰੀ ਰਸਤਿਆਂ ਨੂੰ ਰਿਕਾਰਡ ਅਨੁਸਾਰ ਕਬਜ਼ੇ ਛੁਡਵਾਏਗੀ | ਕਈ ਸ਼ਹਿਰਾਂ 'ਚ ਤਾਂ ਜ਼ਿਆਦਾਤਰ ਲੋਕਾਂ ਨੇ ਮੁੱਖ ਸੜਕਾਂ ਤੇ ਗਲੀਆਂ 'ਚ ਫੁਲਵਾੜੀ ਦੇ ਚੱਕਰ 'ਚ ਰਸਤਿਆਂ 'ਤੇ ਕਬਜ਼ੇ ਕੀਤੇ ਹੋਏ ਹਨ ਜਿਸ ਦਾ ਖ਼ਮਿਆਜ਼ਾ ਰੋਜ਼ਾਨਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 'ਆਪ' ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ 'ਚ ਕੱਚੇ ਅਤੇ ਪੱਕੇ ਰਸਤਿਆਂ 'ਤੇ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ, ਇਸ ਸੰਬੰਧੀ ਪੰਚਾਇਤੀ ਵਿਭਾਗ ਨਾਲ ਰਾਬਤਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਰਸਤੇ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ | ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਜਥੇਦਾਰ ਗੜਗੱਜ ਦੀ ਵਾਇਰਲ ਵੀਡੀਓ ਦਾ ਸਪੱਸ਼ਟੀਕਰਨ ਅਗਲੀ ਖ਼ਬਰ ਡੀ.ਐਮ. ਰੰਧਾਵਾ ਦੇ ਘਰ ਦੀ ਬੱਤੀ ਕੱਟਣ ਵਾਲੇ 2 ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।