23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜੰਗ ਦਾ ਅਸਰ ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਪਿਆ ਸੈਲਾਨੀਆਂ ਦੀ ਆਮਦ ਨਾਮਾਤਰ

ਅਜੀਤ ਡੈਸਕ 01-04-2026
ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ
ਅਟਾਰੀ ਸਰਹੱਦ, (ਅੰਮਿ੍ਤਸਰ) 31 ਮਾਰਚ-ਇਰਾਨ ਅਤੇ ਅਮਰੀਕਾ ਦੇਸ਼ਾਂ ਦਰਮਿਆਨ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਜੰਗ ਦਾ ਅਸਰ ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ | ਭਾਰਤ ਵਾਲੇ ਪਾਸਿਓਾ ਸਾਫ ਨਜ਼ਰ ਆਉਂਦੀ ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਪਾਕਿਸਤਾਨ ਰੇਂਜਰ ਤੇ ਪਾਕਿਸਤਾਨ ਸਰਕਾਰ ਵਲੋਂ ਆਲੀਸ਼ਾਨ ਭਾਰਤ ਦੀ ਤਰਜ 'ਤੇ ਬਣਾਈ ਦਰਸ਼ਕ ਗੈਲਰੀ ਸੈਲਾਨੀਆਂ ਦੀ ਆਮਦ ਨਾ ਹੋਣ ਕਰਕੇ ਖਾਲੀ ਪਈ ਹੈ | ਪਾਕਿ ਰੇਂਜਰ ਜਵਾਨ ਸੈਲਾਨੀਆਂ ਦੀ ਭਾਰੀ ਗਿਣਤੀ ਤੋਂ ਬਿਨਾਂ ਹੀ ਝੰਡੇ ਦੀ ਰਸਮ ਰੀਟਰੀਟ ਕਰਦੇ ਹੋਏ ਨਜ਼ਰ ਆਉਂਦੇ ਹਨ | ਜਦਕਿ ਭਾਰਤ ਦੀ ਅਟਾਰੀ ਸਰਹੱਦ 'ਤੇ ਬਣੀ ਦਰਸ਼ਕ ਗੈਲਰੀ ਚਾਰੇ ਪਾਸਿਓਾ ਭਰੀ ਹੋਈ ਨਜ਼ਰ ਆ ਰਹੀ ਹੈ | ਭਾਰਤੀ ਸੈਲਾਨੀ ਰੰਗ ਬਿਰੰਗੇ ਪਹਿਰਾਵਿਆਂ ਵਿਚ ਸਜੇ ਹੋਏ ਹੱਥ ਵਿਚ ਦੇਸ਼ ਦੇ ਕੌਮੀ ਝੰਡੇ ਫੜ ਕੇ ਭਾਰਤ ਦੇਸ਼ ਦੇ ਨਾਅਰੇ ਲਗਾਉਂਦੇ ਹੋਏ ਵਿਖਾਈ ਦਿੰਦੇ ਹੋਏ ਨਜ਼ਰ ਆਉਂਦੇ ਹਨ |
ਪਿਛਲੀ ਖ਼ਬਰ ਮਿ੍ਤਕ ਜੱਜ ਦੇ ਘਰ ਚੋਰੀ ਦੇ ਕੇਸ 'ਚ ਮੌਜੂਦਾ ਜੱਜ ਨਾਮਜ਼ਦ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਅਹਿਮ ਉਦਯੋਗਿਕ ਸੁਧਾਰਾਂ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।