22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਹੋਟਲ 'ਚ ਠਹਿਰੀ ਔਰਤ ਦੀ ਭੇਦਭਰੇ ਹਾਲਾਤ 'ਚ ਮੌਤ

ਅਜੀਤ ਡੈਸਕ 01-04-2026
ਅੰਮਿ੍ਤਸਰ, 31 ਮਾਰਚ (ਰੇਸ਼ਮ ਸਿੰਘ)-ਇਥੇ ਸ੍ਰੀ ਦਰਬਾਰ ਸਾਹਿਬ ਨੇੜੇ ਕੇ.ਕੇ. ਹੋਟਲ 'ਚ ਠਹਿਰੀ ਇਕ ਔਰਤ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਗਈ, ਜਿਸਦੀ ਲਾਸ਼ ਅੱਜ ਹੋਟਲ ਦੇ ਕਮਰੇ 301 'ਚੋਂ ਮਿਲੀ | ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ | ਮਿ੍ਤਕ ਔਰਤ ਦੀ ਸ਼ਨਾਖਤ ਤਮੰਨਾ ਉਰਫ ਮੋਨਿਕਾ (32) ਵਾਸੀ ਗੁਰੂ ਨਾਨਕਪੁਰਾ ਪੁਤਲੀਘਰ ਅੰਮਿ੍ਤਸਰ ਵਜੋਂ ਹੋਈ ਹੈ | ਥਾਣਾ ਬੀ. ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕਾ ਔਰਤ ਦੀ ਸ਼ਨਾਖਤ ਹੋਣ ਉਪਰੰਤ ਉਸਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਹੈ | ਉਨ੍ਹਾਂ ਦਸਿਆ ਕਿ ਮਿ੍ਤਕਾ ਸ਼ਾਦੀਸ਼ੁਦਾ ਸੀ ਤੇ ਇਕ ਲੜਕੇ ਦੀ ਮਾਂ ਵੀ ਸੀ ਪਰ ਉਹ ਆਪਣੇ ਪਤੀ ਤੇ ਪੁਤਰ ਨਾਲੋਂ ਕਾਫੀ ਸਮੇਂ ਤੋਂ ਵੱਖ ਆਪਣੀ ਭੈਣ ਕੋਲ ਰਹਿ ਰਹੀ ਸੀ | ਉਸਦੀ ਭੈਣ ਨੇ ਪੁਲਿਸ ਨੂੰ ਦੱਸਿਆ ਕਿ ਮੋਨਿਕਾ 2-3 ਦਿਨ ਪਹਿਲਾਂ ਹੀ ਘਰੋਂ ਗਈ ਸੀ | ਉਸਦੀ ਲਾਸ਼ ਦਾ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ |

ਪਿਛਲੀ ਖ਼ਬਰ 10 ਕਰੋੜ ਦੀ ਲਾਗਤ ਨਾਲ ਨੰਗਲ 'ਚ ਬਣੇਗਾ ਉੱਤਰ ਭਾਰਤ ਦਾ ਪਹਿਲਾ ਸ਼ੀਸ਼ੇ ਵਾਲਾ ਪੁਲ-ਮੁੱਖ ਮੰਤਰੀ <br/> ਅਗਲੀ ਖ਼ਬਰ ਅੱਜ ਤੋਂ ਪੰਜਾਬ ਦੇ 40 ਹਜ਼ਾਰ ਆੜ੍ਹਤੀਏ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣਗੇ-ਵਿਜੇ ਕਾਲੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।