ਅੱਜ ਤੋਂ ਪੰਜਾਬ ਦੇ 40 ਹਜ਼ਾਰ ਆੜ੍ਹਤੀਏ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣਗੇ-ਵਿਜੇ ਕਾਲੜਾ <br/>
ਅਜੀਤ ਡੈਸਕ
01-04-2026
ਪੰਜਾਬ 'ਚ ਕਣਕ ਦੀ ਸਟੋਰੇਜ ਲਈ ਕੋਈ ਪ੍ਰਬੰਧ ਨਹੀਂ-ਕਾਲੜਾ
ਪੰਜਾਬ ਦੇ ਗੁਦਾਮ ਕਣਕ-ਝੋਨੇ ਨਾਲ ਭਰੇ ਹੋਣ ਕਰਕੇ ਕਣਕ ਦੀ ਖ਼ਰੀਦ ਲਈ ਸਟੋਰੇਜ ਦੇ ਲਈ ਕੋਈ ਪ੍ਰਬੰਧ ਨਹੀਂ ਹੈ | ਕੇਂਦਰ ਸਰਕਾਰ ਦੀ ਅਣ-ਗਹਿਲੀ ਕਰਕੇ ਅਜੇ ਤੱਕ ਸ਼ੈੱਲਰਾਂ 'ਚ ਕਣਕ-ਝੋਨੇ ਦੀ ਢੋਆ-ਢੁਆਈ ਦਾ ਕੰਮ ਮੁਕੰਮਲ ਨਹੀਂ ਹੋਇਆ, ਜਦ ਕਿ 31 ਮਾਰਚ ਤੱਕ ਸਾਰਾ ਕਣਕ ਝੋਨਾ ਚੁੱਕਿਆ ਜਾਣਾ ਲਾਜ਼ਮੀ ਸੀ | ਉਨ੍ਹਾਂ ਕਿਹਾ ਕਿ ਅਜੇ ਤੱਕ ਸਿਰਫ਼ ਪੰਜਾਬ ਦੇ ਸ਼ੈੱਲਰਾਂ 'ਚੋਂ 35 ਫ਼ੀਸਦੀ ਮਿਲਿੰਗ ਹੋਈ ਹੈ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਖਰੀਦ ਏਜੰਸੀਆਂ ਰਾਹੀਂ ਸਿੱਧੀ ਖਰੀਦ ਕਰਕੇ ਰੇਲਾਂ 'ਤੇ ਕਣਕ ਦੀ ਚੁੱਕਵਾਈ ਕਰਵਾਏਗੀ | ਇਹ ਸੰਭਵ ਨਹੀਂ, ਕਿਉਂਕਿ ਲੇਬਰ ਦੀ ਬਹੁਤ ਘਾਟ ਹੈ |