07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਹਿਮਾਚਲ ਦੇ ਉੱਚੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ, ਕਈ ਥਾਵਾਂ 'ਤੇ ਮੀਂਹ <br/>

ਅਜੀਤ ਡੈਸਕ 30-03-2026

ਸ਼ਿਮਲਾ, 29 ਮਾਰਚ (ਯੂ.ਐਨ.ਆਈ.)-ਐਤਵਾਰ ਨੂੰ ਹਿਮਾਚਲ 'ਚ ਭਾਰੀ ਮੀਂਹ ਦੇ ਨਾਲ-ਨਾਲ ਉੱਚੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ, ਸੀਤਲਹਿਰ ਵਾਪਸ ਆ ਗਈ ਅਤੇ ਲਾਹÏਲ ਸਪੀਤੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਾਤਰੀਆਂ ਨੂੰ ਤਿਲਕਣ ਵਾਲੀਆਂ ਸੜਕਾਂ 'ਤੇ ਸਾਵਧਾਨੀ ਨਾਲ ਗੱਡੀ ਚਲਾਉਣ ਲਈ ਸਲਾਹ ਜਾਰੀ ਕਰਨ ਲਈ ਮਜਬੂਰ ਕੀਤਾ | ਜ਼ਿਲ੍ਹਾ ਐਮਰਜੈਂਸੀ ਰਿਪੋਰਟ ਅਨੁਸਾਰ ਰੋਹਤਾਂਗ ਪਾਸ, ਲੇਡੀ ਆਫ਼ ਕੀਲੋਂਗ, ਸੈਵਨ ਸਿਸਟਰਜ਼ ਹਿੱਲ, ਕੁੰਜੁਮ ਪਾਸ, ਗੋਸ਼ਾਲ ਹਿੱਲ, ਕਿੰਨੁਆਰ ਅਤੇ ਕਿੰਨੁਆਰ ਦੇ ਸ਼੍ਰੀਖੰਡ ਕੈਲਾਸ਼ ਸਮੇਤ ਉੱਚੀਆਂ ਚੋਟੀਆਂ, ਜਿਨ੍ਹਾਂ 'ਚ ਦਾਰਚਾ-ਸ਼ਿੰਕੁਲਾ ਪਾਸ, ਦਾਰਚਾ-ਸਾਰਚੂ (ਐਨ.ਐਚ.-003) ਤੇ ਕੁੰਜ਼ੁਮ ਟÏਪ ਰਾਹੀਂ ਗ੍ਰਾਮਫੂ-ਲੋਸਰ ਸ਼ਾਮਿਲ ਹਨ, ਲਗਾਤਾਰ ਬਰਫ਼ਬਾਰੀ ਕਾਰਨ ਬੰਦ ਹਨ, ਜਦੋਂ ਕਿ ਕਈ ਹੋਰ ਮਾਰਗਾਂ 'ਤੇ ਆਵਾਜਾਈ ਸੀਮਤ ਹੈ ਜਾਂ ਸਿਰਫ਼ 4*4 ਵਾਹਨਾਂ ਲਈ ਖੁੱਲ੍ਹੀ ਹੈ | ਰੋਹਤਾਂਗ ਧੁਰਾ ਵੀ ਅੰਸ਼ਕ ਤÏਰ 'ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਅੰਤਰ-ਵਾਦੀ ਸੰਪਰਕ ਕੱਟਿਆ ਗਿਆ ਹੈ | ਪੁਲਿਸ ਨੇ ਸੰਭਾਵੀ ਬਰਫ਼ਬਾਰੀ, ਚੱਟਾਨਾਂ ਡਿੱਗਣ ਅਤੇ ਅਚਾਨਕ ਹਾਈਵੇਅ ਬੰਦ ਹੋਣ ਬਾਰੇ ਅਲਰਟ ਜਾਰੀ ਕੀਤੇ ਹਨ | ਮÏਸਮ ਵਿਭਾਗ ਨੇ ਅਗਲੇ ਦੋ ਦਿਨਾਂ ਦÏਰਾਨ ਰਾਜ 'ਚ ਕਾਫ਼ੀ ਵਿਆਪਕ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ, ਜਿਸ 'ਚ ਵੱਖ-ਵੱਖ ਥਾਵਾਂ 'ਤੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ (40-50 ਕਿਲੋਮੀਟਰ ਪ੍ਰਤੀ ਘੰਟਾ) ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ, ਮੈਦਾਨੀ ਇਲਾਕਿਆਂ 'ਚ ਮੀਂਹ <br/> ਅਗਲੀ ਖ਼ਬਰ ਭੂਗੋਲਿਕ ਦੂਰੀ ਨਿਆਂ ਪ੍ਰਦਾਨ ਕਰਨ 'ਚ ਰੁਕਾਵਟ ਨਹੀਂ ਬਣਨੀ ਚਾਹੀਦੀ-ਚੀਫ ਜਸਟਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।