21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲੋਕ ਸਭਾ 'ਚ ਪੇਸ਼ ਹੋਇਆ ਜਨ ਵਿਸ਼ਵਾਸ ਬਿੱਲ ਕਾਂਗਰਸ ਨੇ ਕੀਤਾ ਵਿਰੋਧ <br/>

ਅਜੀਤ ਡੈਸਕ 28-03-2026
ਨਵੀਂ ਦਿੱਲੀ, 27 ਮਾਰਚ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਲੋਕ ਸਭਾ 'ਚ ਜਨ ਵਿਸ਼ਵਾਸ ਸੋਧ ਬਿੱਲ 2026 ਪੇਸ਼ ਕੀਤਾ, ਜਿਸ ਦਾ ਮਕਸਦ ਛੋਟੇ ਅਪਰਾਧਾਂ ਨੂੰ ਜੁਰਮ ਦੇ ਵਰਗ ਤੋਂ ਬਾਹਰ ਕਰਨਾ ਅਤੇ ਅਮਲ ਨੂੰ ਸੁਖਾਲਾ ਬਣਾਉਣਾ ਹੈ | ਕਾਂਗਰਸੀ ਸੰਸਦ ਮੈਂਬਰਾਂ ਕਾਡਿਯਮ ਕਾਵਯਾ ਅਤੇ ਜੀ. ਕੇ. ਪਦਵੀ ਨੇ ਇਸ ਨੂੰ ਸੰਵਿਧਾਨ ਦੀ ਮੂਲ ਰਚਨਾ ਖ਼ਿਲਾਫ ਦੱਸਦਿਆਂ ਕਿਹਾ ਕਿ ਇਹ ਬਿੱਲ ਮਨਮਾਨਾ ਹੈ ਅਤੇ ਇਸ ਨਾਲ ਭਿ੍ਸ਼ਟਾਚਾਰ ਵਧ ਸਕਦਾ ਹੈ ਇਸ ਲਈ ਇਸ ਦੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ | ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਸਿਲੈਕਟ ਕਮੇਟੀ ਦੀ ਘੋਖ ਤੋਂ ਬਾਅਦ ਵਾਪਸ ਆਏ | ਇਸ ਬਿੱਲ ਨੂੰ ਮੁੜ ਲੋਕ ਸਭਾ 'ਚ ਪੇਸ਼ ਕਰਦਿਆਂ ਕਿਹਾ ਕਿ ਬਿੱਲ ਤਹਿਤ 23 ਮੰਤਰਾਲਿਆਂ ਵਲੋਂ ਲਾਗੂ 79 ਕੇਂਦਰੀ ਕਾਨੂੰਨਾਂ ਦੇ ਕੁੱਲ 784 ਧਾਰਾਵਾਂ 'ਚ ਬਦਲਾਅ ਪ੍ਰਸਤਾਵਿਤ ਹੈ | ਇਨ੍ਹਾਂ 'ਚੋਂ 717 ਧਾਰਾਵਾਂ ਨੂੰ ਜੁਰਮ ਤੋਂ ਹਟਾਉਣ ਦਾ ਪ੍ਰਸਤਾਵ ਹੈ ਤਾਂ ਜੋ ਕਾਰੋਬਾਰ ਕਰਨਾ ਸੁਖਾਲਾ ਹੋ ਸਕੇ ਜਦਕਿ 67 ਧਾਰਾਵਾਂ ਲੋਕਾਂ ਦੇ ਜੀਵਨ ਨੂੰ ਸੁਖਾਲਿਆ ਕਰਨ ਲਈ ਬਦਲੀਆਂ ਜਾਣਗੀਆਂ | ਕਾਂਗਰਸੀ ਸੰਸਦ ਮੈਂਬਰਾਂ ਕਾਡਿਯਮ ਕਾਵਯਾ ਅਤੇ ਜੀ. ਕੇ. ਪਦਵੀ ਨੇ ਬਿੱਲ ਦੀ ਮੁਖਾਲਫਤ ਕਰਦਿਆਂ ਇਸ ਦੀ ਦੁੁਬਾਰਾ ਜਾਂਚ ਦੀ ਮੰਗ ਕੀਤੀ | ਪਦਵੀ ਨੇ ਸਜ਼ਾ ਦੀ ਥਾਂ 'ਤੇ ਜੁਰਮਾਨੇ ਦੀ ਵਿਵਸਥਾ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਭਿ੍ਸ਼ਟਾਚਾਰ ਨੂੰ ੂ ਖੁੱਲ੍ਹੀ ਛੋਟ ਮਿਲ ਜਾਵੇਗੀ | ਉਨ੍ਹਾਂ ਬਿੱਲ 'ਤੇ ਵਿਆਪਕ ਚਰਚਾ ਨਾ ਹੋਣ 'ਤੇ ਵੀ ਅਸੰਤੋਖ ਪ੍ਰਗਟਾਇਆ ਅਤੇ ਬਿੱਲ ਨੂੰ ਜੇ.ਪੀ. ਸੀ. ਭੇਜਣ ਦੀ ਮੰਗ ਕੀਤੀ |
ਜਦੋਂ ਬਿਰਲਾ ਨੇ 'ਗਿਆਨ ਵਧਾਉਣ' ਦੀ ਗੱਲ ਆਖੀ
ਬਿੱਲ 'ਤੇ ਕਾਂਗਰਸੀ ਸੰਸਦ ਮੈਂਬਰਾਂ ਦੀ ਅਸਹਿਮਤੀ ਅਤੇ ਇਸ ਨੂੰ ਜੇ. ਪੀ. ਸੀ. (ਸੰਯੁਕਤ ਸੰਸਦੀ ਕਮੇਟੀ) ਕੋਲ ਭੇਜਣ ਦੀ ਮੰਗ 'ਤੇ ਸਪੀਕਰ ਓਮ ਬਿਰਲਾ ਨੇ ਟੋਕਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਗਿਆਨ ਵਧਾਉਣ | ਸਪੀਕਰ ਨੇ ਪੁੱਛਿਆ ਕਿ ਜੇਕਰ ਬਿੱਲ ਇਕ ਵਾਰ ਜੇ. ਪੀ. ਸੀ. ਕੋਲ ਚਲਾ ਜਾਂਦਾ ਹੈ ਤਾਂ ਕੀ ਉਸ ਨੂੰ ਦੁਬਾਰਾ ਜੇ. ਪੀ. ਸੀ. 'ਚ ਭੇਜਿਆ ਜਾ ਸਕਦਾ ਹੈ | ਜਿਸ 'ਤੇ ਰਿਜਿਜੂ ਨੇ ਜਵਾਬ ਦਿੰਦਿਆਂ ਕਿਹਾ ਕਿ ਅਜਿਹਾ ਅੱਜ ਤੱਕ ਨਹੀਂ ਹੋਇਆ | ਵਣਜ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਿਰਫ ਛੋਟੇ ਅਪਰਾਧਾਂ ਨੂੰ ਹੀ ਜੁਰਮ ਮੁਕਤ ਕਰਨ ਦੀ ਵਿਵਸਥਾ ਹੈ ਵੱਡੇ ਅਪਰਾਧਾਂ ਦੀ ਨਹੀਂ | ਉਨ੍ਹਾਂ ਇਹ ਵੀ ਕਿਹਾ ਕਿ ਬਿੱਲ ਲਿਆਉਣ ਤੋਂ ਪਹਿਲਾਂ ਵਿਆਪਕ ਚਰਚਾ ਕੀਤੀ ਗਈ ਸੀ ਜਿਸ 'ਚ ਨੀਤੀ ਆਯੋਗ ਦੇ ਮੈਂਬਰਾਂ, ਮਾਹਿਰਾਂ, ਉਦਯੋਗ ਜਗਤ ਦੇ ਲੋਕਾਂ ਦੀ ਰਾਏ ਸ਼ਾਮਿਲ ਸੀ |

ਪਿਛਲੀ ਖ਼ਬਰ ਆਮ ਆਦਮੀ ਨੂੰ ਕਿਹੜੀ ਰਾਹਤ ਮਿਲੀ-ਪਵਨ ਖੇੜਾ ਅਗਲੀ ਖ਼ਬਰ ਸੋਨੀਆ ਗਾਂਧੀ ਦੀ ਤਬੀਅਤ 'ਚ ਹੋ ਰਿਹਾ ਹੈ ਸੁਧਾਰ ਇਕ-ਦੋ ਦਿਨਾਂ 'ਚ ਮਿਲੇਗੀ ਹਸਪਤਾਲ ਤੋਂ ਛੁੱਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।