21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੋਨੀਆ ਗਾਂਧੀ ਦੀ ਤਬੀਅਤ 'ਚ ਹੋ ਰਿਹਾ ਹੈ ਸੁਧਾਰ ਇਕ-ਦੋ ਦਿਨਾਂ 'ਚ ਮਿਲੇਗੀ ਹਸਪਤਾਲ ਤੋਂ ਛੁੱਟੀ <br/>

ਅਜੀਤ ਡੈਸਕ 28-03-2026
ਨਵੀਂ ਦਿੱਲੀ, 27 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸੀ ਆਗੂ ਸੋਨੀਆ ਗਾਂਧੀ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇਕ ਦੋ ਦਿਨਾਂ 'ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ | ਉਕਤ ਜਾਣਕਾਰੀ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਨੇ ਦਿੱਤੀ, ਜਿਥੇ ਸੋਨੀਆ ਗਾਂਧੀ ਜ਼ੇਰੇ ਇਲਾਜ ਹਨ | ਸੋਨੀਆ ਗਾਂਧੀ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਦੀ ਟੀਮ ਦੇ ਮੁਖੀ ਅਜੈ ਸਵਰੂਪ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ | ਸੋਨੀਆ ਗਾਂਧੀ ਨੂੰ ਸਿਸਟਮਿਕ ਇੰਫੈਕਸ਼ਨ ਹੋਇਆ ਸੀ ਅਤੇ ਉਹ ਸੀਨੀਅਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਹਨ | ਹਲਕਿਆਂ ਮੁਤਾਬਿਕ ਉਨ੍ਹਾਂ ਦੀ ਸਥਿਤੀ ਸਥਿਰ ਹੈ ਅਤੇ ਗੰਭੀਰ ਨਹੀਂ ਹੈ ਪਰ ਇਹਤਿਆਦਨ ਉਨ੍ਹਾਂ ਨੂੰ ਕੁਝ ਹੋਰ ਸਮਾਂ ਨਿਗਰਾਨੀ ਹੇਠ ਰੱਖਿਆ ਜਾਵੇਗਾ | ਸੋਨੀਆ ਗਾਂਧੀ ਨੂੰ ਮੰਗਲਵਾਰ ਰਾਤ ਤਕਰੀਬਨ 10 ਵੱਜ ਕੇ 22 ਮਿੰਟ 'ਤੇ ਸਰ ਗੰਗਾਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ |

ਪਿਛਲੀ ਖ਼ਬਰ ਲੋਕ ਸਭਾ 'ਚ ਪੇਸ਼ ਹੋਇਆ ਜਨ ਵਿਸ਼ਵਾਸ ਬਿੱਲ ਕਾਂਗਰਸ ਨੇ ਕੀਤਾ ਵਿਰੋਧ <br/> ਅਗਲੀ ਖ਼ਬਰ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਖਾਮੇਨੇਈ ਦੀ ਮੌਤ ਨੂੰ ਲੈ ਕੇ ਹੰਗਾਮਾ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ 'ਚ ਝੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।