20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ 'ਚ ਪੰਜ ਸਦੀ ਪੁਰਾਣੀ ਬੇਰੀ ਅੱਜ ਵੀ ਦੇ ਰਹੀ ਭਰਵਾਂ ਮਿੱਠਾ ਫਲ

ਅਜੀਤ ਡੈਸਕ 27-03-2026

ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ 'ਚ ਮੌਜੂਦ ਗੁਰਦੁਆਰਾ ਬਾਬੇ ਦੀ ਬੇਰ ਵਿਚਲੀ ਪੰਜ ਸਦੀ ਤੋਂ ਵੀ ਪੁਰਾਣੀ ਬੇਰੀ ਅੱਜ ਵੀ ਹਰੀ-ਭਰੀ ਹੈ ਅਤੇ ਬੇਰਾਂ ਨਾਲ ਲੱਦੀ ਇਹ ਇਤਿਹਾਸਕ ਬੇਰੀ ਭਰਵਾਂ ਮਿੱਠਾ ਫਲ ਦੇ ਰਹੀ ਹੈ | ਦੱਸਿਆ ਜਾਂਦਾ ਹੈ ਕਿ ਸਿਆਲਕੋਟ ਦੇ ਵਾਸੀਆਂ ਦੀ ਬੇਨਤੀ ਸੁਣ ਕੇ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਧਾਰੇ ਤਾਂ ਉਨ੍ਹਾਂ ਇਸੇ ਬੇਰੀ ਦੇ ਰੁੱਖ ਹੇਠ ਆਸਣ ਕੀਤਾ | ਬਾਅਦ 'ਚ ਇਸ ਬੇਰੀ ਕਰਕੇ ਅਸਥਾਨ ਦਾ ਨਾਂਅ 'ਗੁਰਦੁਆਰਾ ਬਾਬੇ ਦੀ ਬੇਰ' ਵਜੋਂ ਪ੍ਰਸਿੱਧ ਹੋਇਆ | ਉਕਤ ਬੇਰੀ ਦੇ ਚੁਫੇਰੇ ਲਗਭਗ ਤਿੰਨ ਫੁੱਟ ਉੱਚਾ ਪੱਥਰ ਦਾ ਥੜ੍ਹਾ ਬਣਿਆ ਹੋਇਆ ਹੈ | ਜਿਸ ਦੀਆਂ ਕੰਧਾਂ 'ਤੇ ਗੁਰਮੁਖੀ 'ਚ ਦਾਨੀ ਸਿੱਖਾਂ ਦੇ ਨਾਵਾਂ ਦੀਆਂ ਕਈ ਸਿਲਾਂ ਲੱਗੀਆਂ ਹੋਈਆਂ ਹਨ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿੱਧੂ ਨੇ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਕਿਸਤਾਨੀ ਸਿੱਖਾਂ ਦੀ ਮੰਗ 'ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਜਨਵਰੀ 2012 'ਚ ਇਸ ਅਸਥਾਨ ਦਾ ਨਵ-ਨਿਰਮਾਣ ਕਰਵਾ ਕੇ ਸਿੱਖ ਸੰਗਤ ਲਈ ਖੋਲਿ੍ਹਆ ਗਿਆ ਅਤੇ ਇੱਥੇ ਸਾਲ 2016 ਤੋਂ ਵਿਧੀਪੂਰਵਕ ਪ੍ਰਕਾਸ਼ ਕੀਤਾ ਜਾ ਰਿਹਾ ਹੈ | ਜਸਕਰਨ ਸਿੰਘ ਨੇ ਦੱਸਿਆ ਕਿ ਇਤਿਹਾਸਕ ਬੇਰੀ ਦਾ ਫਲ ਉਤਾਰ ਕੇ ਸੁਕਾ ਲਿਆ ਜਾਂਦਾ ਹੈ ਤੇ ਗੁਰਪੁਰਬ ਜਾਂ ਹੋਰਨਾਂ ਮੌਕਿਆਂ 'ਤੇ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ 'ਚ ਵਰਤਾਇਆ ਜਾਂਦਾ ਹੈ |

ਪਿਛਲੀ ਖ਼ਬਰ ਪਾਕਿ ਦੇ ਰੱਖਿਆ ਮੰਤਰੀ ਨੇ ਅਮਰੀਕਾ 'ਤੇ ਕੱਸਿਆ ਤੰਜ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ 'ਚ ਵਿਧਾਇਕ ਦਿਨੇਸ਼ ਚੱਢਾ ਦੇ ਸਵਾਲ ਨਾਲ ਹਿਮਾਚਲ ਐਂਟਰੀ ਟੈਕਸ ਮੁੱਦਾ ਹੋਰ ਗਰਮਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।