20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪੰਜਾਬ ਵਿਧਾਨ ਸਭਾ 'ਚ ਵਿਧਾਇਕ ਦਿਨੇਸ਼ ਚੱਢਾ ਦੇ ਸਵਾਲ ਨਾਲ ਹਿਮਾਚਲ ਐਂਟਰੀ ਟੈਕਸ ਮੁੱਦਾ ਹੋਰ ਗਰਮਾਇਆ

ਅਜੀਤ ਡੈਸਕ 27-03-2026

ਵਧਦੇ ਦਬਾਅ ਵਿਚ ਹਿਮਾਚਲ ਸਰਕਾਰ ਵਲੋਂ ਰਾਹਤ ਦੇ ਸੰਕੇਤ
ਰੂਪਨਗਰ, 26 ਮਾਰਚ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵਲੋਂ ਪੰਜਾਬ ਵਿਧਾਨ ਸਭਾ ਵਿਚ ਉਠਾਏ ਗਏ ਸਵਾਲ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਲੱਗਦੇ ਐਂਟਰੀ ਟੈਕਸ ਦਾ ਮਾਮਲਾ ਤਿੱਖਾ ਹੋ ਗਿਆ ਹੈ | ਇਹ ਮਸਲਾ ਹੁਣ ਹਿਮਾਚਲ ਸਰਕਾਰ ਲਈ ਚੁਣੌਤੀ ਬਣਦਾ ਨਜ਼ਰ ਆ ਰਿਹਾ ਹੈ | ਪਹਿਲਾਂ ਐਂਟਰੀ ਟੈਕਸ ਵਿਚ ਵਾਧਾ ਕਰਨ 'ਚ ਅੱਗੇ ਰਹੀ ਸਰਕਾਰ ਹੁਣ ਇਸ ਮਾਮਲੇ 'ਚ ਰੱਖਿਆਤਮਕ ਮੋਡ 'ਚ ਦਿੱਖ ਰਹੀ ਹੈ | ਹੁਣ ਰੂਪਨਗਰ ਜ਼ਿਲ੍ਹੇ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਆਗੂ ਵੀ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ | ਲੰਬੇ ਸਮੇਂ ਤੋਂ ਪੰਜਾਬ ਦੇ ਲੋਕ, ਖ਼ਾਸ ਕਰਕੇ ਹਿਮਾਚਲ ਨਾਲ ਲੱਗਦੇ ਜ਼ਿਲਿ੍ਹਆਂ ਦੇ ਵਸਨੀਕ, ਇਸ ਐਂਟਰੀ ਟੈਕਸ ਨੂੰ ਲੈ ਕੇ ਬੇਹੱਦ ਨਾਰਾਜ਼ ਰਹੇ ਹਨ ਅਤੇ ਕਈ ਵਾਰ ਪਹਿਲਾਂ ਵੀ ਵਿਰੋਧ ਕਰ ਚੁੱਕੇ ਹਨ | ਮਾਮਲੇ ਨੂੰ ਉਸ ਵੇਲੇ ਨਵਾਂ ਮੋੜ ਮਿਲਿਆ ਜਦੋਂ ਵਿਧਾਇਕ ਚੱਢਾ ਨੇ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਕਿ ਜੇਕਰ ਹਿਮਾਚਲ ਪ੍ਰਦੇਸ਼ ਬਾਹਰੀ ਵਾਹਨਾਂ 'ਤੇ ਐਂਟਰੀ ਟੈਕਸ ਲਗਾ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ ਲਗਾ ਸਕਦਾ? ਇਸ 'ਤੇ ਵਿੱਤ ਮੰਤਰੀ ਨੇ ਸਪਸ਼ਟ ਕੀਤਾ ਕਿ ਹਿਮਾਚਲ ਦਾ ਐਂਟਰੀ ਟੈਕਸ ਕਿਸੇ ਵਿਸ਼ੇਸ਼ ਸੂਬਾਈ ਦਰਜੇ ਨਾਲ ਸੰਬੰਧਿਤ ਨਹੀਂ, ਸਗੋਂ ਉੱਥੇ ਦੀ ਵਿਧਾਨ ਸਭਾ ਵਲੋਂ ਬਣਾਏ ਕਾਨੂੰਨ ਅਧੀਨ ਲਾਗੂ ਕੀਤਾ ਗਿਆ ਹੈ | ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤੇ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ 'ਤੇ ਵਿਚਾਰ ਕਰ ਸਕਦੀ ਹੈ | ਵਿਰੋਧੀ ਧਿਰ ਨੇ ਹਿਮਾਚਲ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਵਲੋਂ ਵੀ ਐਂਟਰੀ ਟੈਕਸ ਲਗਾਇਆ ਗਿਆ ਤਾਂ ਹਿਮਾਚਲ ਦੇ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ | ਹੁਣ ਤੱਕ ਪੰਜਾਬੀਆਂ ਦੇ ਵਿਰੋਧ ਨੂੰ ਅਣਡਿੱਠਾ ਕਰਨ ਵਾਲੀ ਹਿਮਾਚਲ ਸਰਕਾਰ ਹੁਣ ਨਰਮ ਰਵੱਈਆ ਅਪਣਾਉਂਦੀ ਨਜ਼ਰ ਆ ਰਹੀ ਹੈ |

ਪਿਛਲੀ ਖ਼ਬਰ ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ 'ਚ ਪੰਜ ਸਦੀ ਪੁਰਾਣੀ ਬੇਰੀ ਅੱਜ ਵੀ ਦੇ ਰਹੀ ਭਰਵਾਂ ਮਿੱਠਾ ਫਲ ਅਗਲੀ ਖ਼ਬਰ ਪਾਕਿ 'ਭਿਖਾਰੀ ਨਿਰਯਾਤਕ' ਵਜੋਂ ਬਣੀ ਆਪਣੀ ਛਾਪ ਨੂੰ ਸੁਧਾਰਨ ਲਈ ਪੱਬਾਂ ਭਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।