20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਠਾਣਮਾਜਰਾ ਭੁਟਾਨ ਰਾਹੀਂ ਗਿਆ ਸੀ ਆਸਟ੍ਰੇਲੀਆ

ਅਜੀਤ ਡੈਸਕ 27-03-2026

ਗੱਡੀ 'ਚ ਲਗਾਇਆ ਸੀ ਇੰਟਰਨੈੱਟ-ਪੁਲਿਸ ਅਧਿਕਾਰੀ
ਪਟਿਆਲਾ, 26 ਮਾਰਚ (ਮਨਦੀਪ ਸਿੰਘ ਖਰੌੜ)-ਜਬਰ ਜਨਾਹ ਦੇ ਕੇਸ 'ਚ ਪਟਿਆਲਾ ਪੁਲਿਸ ਕੋਲ ਰਿਮਾਂਡ 'ਤੇ ਚੱਲ ਰਹੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਭੁਟਾਨ ਰਾਹੀਂ ਆਸਟ੍ਰੇਲੀਆ ਗਿਆ ਸੀ ਤੇ ਉਹ ਪੁਲਿਸ ਕੋਲ ਆਪਣੀ ਲੋਕੇਸ਼ਨ ਜ਼ਾਹਿਰ ਨਾ ਹੋਣ ਲਈ ਪੋਰਟੇਬਲ ਇੰਟਰਨੈੱਟ ਦੀ ਵਰਤੋਂ ਕਰਦਾ ਸੀ | ਉਸ ਨੇ ਗੱਡੀ 'ਚ ਰਾਊਟਰ ਲਗਾਇਆ ਹੋਇਆ ਸੀ | ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਉਕਤ ਖ਼ੁਲਾਸੇ ਸਾਹਮਣੇ ਆਏ ਹਨ | ਉਨ੍ਹਾਂ ਕਿਹਾ ਕਿ ਪਠਾਣਮਾਜਰਾ ਦਾ ਆਸਟ੍ਰੇਲੀਆ ਦਾ 6 ਮਹੀਨੇ ਦਾ ਵੀਜ਼ਾ ਖ਼ਤਮ ਹੋਣ ਕਾਰਨ ਉਸਨੂੰ ਦੇਸ਼ ਛੱਡਣਾ ਪੈਣਾ ਸੀ ਜਿਸ ਕਾਰਨ ਵਿਧਾਇਕ ਆਸਟ੍ਰੇਲੀਆ ਤੋਂ ਥਾਈਲੈਂਡ ਆਇਆ ਤੇ ਥਾਈਲੈਂਡ ਤੋਂ ਭੁਟਾਨ, ਫਿਰ ਉਹ ਭੁਟਾਨ ਤੋਂ ਸੜਕੀ ਰਸਤੇ ਰਾਹੀਂ ਭਾਰਤ 'ਚ ਦਾਖ਼ਲ ਹੋਇਆ ਸੀ | ਜੇਕਰ ਕਿਸੇ ਵਿਅਕਤੀ ਦਾ ਸੂੂਬੇ ਦੀ ਅਦਾਲਤ ਵਲੋਂ ਲੁੱਕਆਊਟ ਨੋਟਿਸ ਜਾਰੀ ਕੀਤਾ ਜਾਵੇ ਤਾਂ ਹੁਣ ਉਸ ਨੂੰ ਨਿਪਾਲ ਦੇ ਹਵਾਈ ਅੱਡੇ 'ਤੇ ਰੋਕਿਆ ਜਾਂਦਾ ਹੈ | ਪਰ ਇਸ ਤੋਂ ਬਚਣ ਲਈ ਵਿਧਾਇਕ ਭੁਟਾਨ ਰਾਹੀਂ ਬਾਹਰ ਗਿਆ | ਇਹ ਵੀ ਪਤਾ ਲੱਗਾ ਹੈ ਕਿ ਜਬਰ ਜਨਾਹ ਦੇ ਕੇਸ ਦੀ ਪੁੱਛ ਪੜਤਾਲ ਦੌਰਾਨ ਪਟਿਆਲਾ ਪੁਲਿਸ ਵਿਧਾਇਕ ਦਾ ਮੈਡੀਕਲ ਦੁਬਾਰਾ ਕਰਵਾਏਗੀ | ਇਸ ਮਾਮਲੇ 'ਚ ਪੁਲਿਸ ਵਲੋਂ ਵਿਧਾਇਕ ਦੇ ਕੇਸ ਸੰਬੰਧੀ ਕਈ ਥਾਈਾ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਪਰ ਇਹ ਛਾਪੇਮਾਰੀ ਕਿਸ ਮਕਸਦ ਲਈ ਕੀਤੀ ਜਾ ਰਹੀ ਹੈ ਇਹ ਹਾਲੇ ਸਪਸ਼ਟ ਨਹੀਂ ਹੋ ਸਕਿਆ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 4 ਲੱਖ ਰੁਪਏ ਦਾ ਜੀਵਨ-ਰੱਖਿਅਕ ਆਪ੍ਰੇਸ਼ਨ 'ਕੈਸ਼ਲੈੱਸ' ਹੋਇਆ ਅਗਲੀ ਖ਼ਬਰ ਰੁਜ਼ਗਾਰ ਦੀ ਭਾਲ ਵਿਚ ਦੁਬਈ ਗਿਆ ਨੌਜਵਾਨ 45 ਦਿਨਾਂ ਤੋਂ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।