20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰੁਜ਼ਗਾਰ ਦੀ ਭਾਲ ਵਿਚ ਦੁਬਈ ਗਿਆ ਨੌਜਵਾਨ 45 ਦਿਨਾਂ ਤੋਂ ਲਾਪਤਾ

ਅਜੀਤ ਡੈਸਕ 27-03-2026

ਟੱਲੇਵਾਲ, 26 ਮਾਰਚ (ਸੋਨੀ ਚੀਮਾ)-ਈਰਾਨ-ਇਜ਼ਰਾਈਲ ਜੰਗ ਦਾ ਅਸਰ ਲਗਾਤਾਰ ਵਧਦਾ ਹੀ ਨਜ਼ਰ ਆ ਰਿਹਾ ਹੈ | ਭਾਰਤ ਸਰਕਾਰ ਵਿਦੇਸ਼ਾਂ ਵਿਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਭਾਰਤ ਲਿਆ ਚੁੱਕੀ ਹੈ, ਪਰ ਅਜੇ ਵੀ ਕੁੱਝ ਨੌਜਵਾਨ ਭਾਰਤੀ ਹੈ ਵਿਦੇਸ਼ ਵਿਚ ਫਸੇ ਨਜ਼ਰ ਆ ਰਹੇ ਹਨ | ਅਜਿਹਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੈਰੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਕੈਰੇ ਦੇ ਇਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਵੀਰਬਲ ਸਿੰਘ ਜੋ ਕਿ ਰੁਜ਼ਗਾਰ ਲਈ ਦੁਬਈ ਵਿਚ ਗਿਆ ਅਤੇ ਕਈ ਦਿਨਾਂ ਤੋਂ ਲਾਪਤਾ ਹੈ | ਇਸ ਸਬੰਧੀ ਵੀਰਬਲ ਸਿੰਘ ਦੀ ਮਾਤਾ ਨਸੀਬ ਕੌਰ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਕੈਰੇ ਨੇ ਦੱਸਿਆ ਕਿ 40 ਸਾਲਾ ਵੀਰਬਲ ਸਿੰਘ ਪੁੱਤਰ ਸਵ: ਭੌਰਾ ਸਿੰਘ ਦੁਬਈ ਬਤੌਰ ਮਿਸਤਰੀ ਬਿਲਡਿੰਗ ਉਸਾਰੀ ਦੇ ਕੰਮ ਕਰਨ ਲਈ ਇਕ ਸਾਲ ਪਹਿਲਾਂ ਦੁਬਈ ਗਿਆ ਸੀ, ਪਰ ਪਿਛਲੇ 45 ਦਿਨਾਂ ਤੋਂ ਉਸ ਦਾ ਪਰਿਵਾਰ ਨਾਲ ਸੰਪਰਕ ਟੁੱਟਿਆ ਹੋਇਆ ਹੈ | ਦੁਬਈ ਵਿਚ ਫਸੇ ਤੇ ਲਾਪਤਾ ਹੋਏ ਆਪਣੇ ਪੁੱਤ ਵੀਰਬਲ ਸਿੰਘ ਨੂੰ ਪੰਜਾਬ ਵਾਪਸ ਲਿਆਉਣ ਲਈ ਪੰਜਾਬ ਸਰਕਾਰ, ਕੇਂਦਰ ਸਰਕਾਰ ਦੇਸ਼ ਬੈਠੇ ਐਨ. ਆਰ. ਆਈਜ਼ ਅਤੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਪੰਜਾਬ ਲਿਆਂਦਾ ਜਾਵੇ | ਇਸ ਮੌਕੇ ਵੀਰਬਲ ਸਿੰਘ ਦੀ ਮਾਤਾ ਨਸੀਬ ਕੌਰ, ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਪੰਚਾਇਤ ਮੈਂਬਰ ਕੇਸਰ ਸਿੰਘ, ਹਰਮੰਦਰ ਸਿੰਘ, ਸੌਦਾਗਰ ਸਿੰਘ, ਜਲੋਰ ਸਿੰਘ ਅਤੇ ਹਰਬੰਸ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪਠਾਣਮਾਜਰਾ ਭੁਟਾਨ ਰਾਹੀਂ ਗਿਆ ਸੀ ਆਸਟ੍ਰੇਲੀਆ ਅਗਲੀ ਖ਼ਬਰ ਗੁਰੂ ਸਾਹਿਬਾਨ ਦੀ ਉਚਾਰੀ ਬਾਣੀ ਤੇ ਕੁਰਬਾਨੀਆਂ ਸਰਬੱਤ ਦੇ ਭਲੇ ਲਈ ਹਨ-ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।