19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਇੰਗਲੈਂਡ 'ਚ ਕੁੜੀ ਦਾ ਕਤਲ ਕਰਨ ਦੇ ਮਾਮਲੇ 'ਚ ਸਜ਼ਾਯਾਫ਼ਤਾ ਭਗੌੜਾ ਵਿਦੇਸ਼ੀ ਅਸਲ੍ਹੇ ਸਮੇਤ ਗਿ੍ਫ਼ਤਾਰ <br/>

ਅਜੀਤ ਡੈਸਕ 07-03-2026
ਬਠਿੰਡਾ, 6 ਮਾਰਚ (ਸੱਤਪਾਲ ਸਿੰਘ ਸਿਵੀਆਂ)-ਇੰਗਲੈਂਡ 'ਚ ਇਕ ਕੁੜੀ ਦਾ ਕਤਲ ਕਰਨ ਦੇ ਮਾਮਲੇ 'ਚ ਰਹਿੰਦੀ ਸਜ਼ਾ ਭਾਰਤ ਅੰਦਰ ਕੱਟਣ ਦੌਰਾਨ ਕੇਂਦਰੀ ਜੇਲ੍ਹ ਪਟਿਆਲਾ ਤੋਂ ਭਗੌੜੇ ਹੋਏ ਅੰਮਿ੍ਤਸਰ ਦੇ ਇਕ ਵਿਅਕਤੀ ਨੂੰ ਬਠਿੰਡਾ ਪੁਲਿਸ ਨੇ ਵਿਦੇਸ਼ੀ ਅਸਲੇ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਐਸ.ਪੀ. (ਡੀ) ਜਸਮੀਤ ਸਿੰਘ ਸਾਹੀਵਾਲ ਅਤੇ ਡੀ.ਐਸ.ਪੀ. (ਡੀ) ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਜਦੋਂ ਬੀਤੇ ਕੱਲ੍ਹ ਬਠਿੰਡਾ ਸੀ.ਆਈ.ਏ. ਸਟਾਫ਼-2 ਦੀ ਟੀਮ ਸਥਾਨਕ ਸਿਵਲ ਲਾਈਨ ਦੇ ਖੇਤਰ 'ਚ ਗਸ਼ਤ ਕਰ ਰਹੀ ਸੀ ਤਾਂ ਗੁਪਤ ਸੂਚਨਾ ਦੇ ਆਧਾਰ 'ਤੇ ਇਥੋਂ ਦੇ ਰਿੰਗ ਰੋਡ-1 ਤੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਇਕ .9 ਐੱਮ.ਐੱਮ. ਦਾ ਗਲੌਕ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ | ਕਥਿਤ ਦੋਸ਼ੀ ਦੀ ਪਹਿਚਾਣ ਸ਼ੇਰ ਸਿੰਘ ਉਰਫ਼ ਜੱਸਾ ਵਾਸੀ ਪਿੰਡ ਵਣੀਏ ਕੇ (ਅੰਮਿ੍ਤਸਰ) ਵਜੋਂ ਹੋਈ ਹੈ, ਜਿਸ ਖ਼ਿਲਾਫ਼ ਥਾਣਾ ਸਿਵਲ ਲਾਈਨ 'ਚ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ-ਪੜਤਾਲ ਦੌਰਾਨ ਪਤਾ ਲੱਗਿਆ ਕਿ ਕਥਿਤ ਦੋਸ਼ੀ ਨੇ ਇੰਗਲੈਂਡ 'ਚ 16 ਨਵੰਬਰ 2009 ਨੂੰ ਗੀਤਾ ਨਾਂਅ ਦੀ ਇਕ ਲੜਕੀ ਦਾ ਕਤਲ ਕਰ ਦਿੱਤਾ ਸੀ, ਜਿਸ ਵਿਚ ਇਸ ਨੂੰ 22 ਸਾਲ ਦੀ ਸਜ਼ਾ ਹੋਈ ਸੀ | ਇੰਗਲੈਂਡ ਸਰਕਾਰ ਵਲੋਂ ਇਸ ਨੂੰ ਬਾਕੀ ਦੀ ਸਜ਼ਾ ਪੂਰੀ ਕਰਨ ਲਈ ਨਵੰਬਰ 2018 'ਚ ਭਾਰਤ ਦੀ ਕਪੂਰਥਲਾ ਜੇਲ੍ਹ 'ਚ ਤਬਦੀਲ ਕਰ ਦਿੱਤਾ ਗਿਆ ਸੀ, ਜਿੱਥੋਂ ਇਸ ਨੂੰ ਅਪ੍ਰੈਲ 2021 'ਚ ਕੇਂਦਰੀ ਜੇਲ੍ਹ ਪਟਿਆਲਾ 'ਚ ਭੇਜ ਦਿੱਤਾ ਗਿਆ ਸੀ ਤੇ ਇੱਥੋਂ ਇਹ ਆਪਣੇ ਸਾਥੀ ਇੰਦਰਜੀਤ ਉਰਫ਼ ਧਿਆਨਾ ਵਾਸੀ ਰਾਣੀਪੁਰ ਕੰਬੋਆ (ਕਪੂਰਥਲਾ) ਅਤੇ ਜਸਪ੍ਰੀਤ ਉਰਫ਼ ਨੂਪੀ ਵਾਸੀ ਡਾਢੀ (ਰੂਪਨਗਰ) ਨਾਲ ਮਿਲ ਕੇ 28 ਅਪ੍ਰੈਲ 2021 ਨੂੰ ਫਰਾਰ ਹੋ ਗਿਆ ਸੀ, ਜਦਕਿ ਇੰਦਰਜੀਤ ਤੇ ਜਸਪ੍ਰੀਤ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ | ਇਸ ਮੌਕੇ ਐਸ.ਪੀ. ਨਾਲ ਡੀ.ਐਸ.ਪੀ ਸਰਬਜੀਤ ਸਿੰਘ ਬਰਾੜ ਤੇ ਸੀ.ਆਈ.ਏ ਸਟਾਫ਼-2 ਦੇ ਇੰਚਾਰਜ ਕਰਨਦੀਪ ਸੰਧੂ ਵੀ ਮੌਜੂਦ ਸਨ |

ਪਿਛਲੀ ਖ਼ਬਰ ਘਰੇਲੂ ਝਗੜੇ ਦੇ ਮਾਮਲੇ 'ਚ ਪੁਲਿਸ ਕਾਂਸਟੇਬਲ ਦਾ ਕਤਲ <br/> ਅਗਲੀ ਖ਼ਬਰ ਸਿਮਰਨਦੀਪ ਕੌਰ ਵਲੋਂ ਸਿਵਲ ਸਰਵਿਸਿਜ਼ ਪ੍ਰੀਖਿਆ 'ਚ ਦੇਸ਼ ਭਰ 'ਚੋਂ 15ਵਾਂ ਰੈਂਕ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।