19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਿਮਰਨਦੀਪ ਕੌਰ ਵਲੋਂ ਸਿਵਲ ਸਰਵਿਸਿਜ਼ ਪ੍ਰੀਖਿਆ 'ਚ ਦੇਸ਼ ਭਰ 'ਚੋਂ 15ਵਾਂ ਰੈਂਕ ਹਾਸਿਲ <br/>

ਅਜੀਤ ਡੈਸਕ 07-03-2026
ਅਮਲੋਹ (ਫਤਹਿਗੜ੍ਹ ਸਾਹਿਬ), 6 ਮਾਰਚ (ਹਰਪ੍ਰੀਤ ਸਿੰਘ ਗਿੱਲ)- ਸਾਧਾਰਨ ਕਿਸਾਨੀ ਪਿਛੋਕੜ ਵਾਲੇ ਪਰਿਵਾਰ ਦੀ ਧੀ ਸਿਮਰਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ ਯੂ.ਪੀ.ਐਸ.ਸੀ. ਦੇ ਐਲਾਨੇ ਨਤੀਜਿਆਂ ਵਿਚ ਦੇਸ਼ ਭਰ 'ਚੋਂ 15ਵਾਂ ਸਥਾਨ ਹਾਸਲ ਕਰਕੇ ਪੰਜਾਬ ਤੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਪਟਿਆਲਾ ਜ਼ਿਲੇ੍ਹ ਦੇ ਦਿਹਾਤੀ ਖੇਤਰ ਦੇ ਪਿੰਡ ਬਿਰੜਵਾਲ ਦੇ ਵੱਡੇ ਸਾਂਝੇ ਪਰਿਵਾਰ ਨਾਲ ਸਬੰਧਿਤ ਸਿਮਰਨਦੀਪ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਕ ਸਹਿਯੋਗ ਅਤੇ ਸਵੈ-ਵਿਸ਼ਵਾਸ ਨੂੰ ਦਿੱਤਾ ਹੈ | ਸਿਮਰਨ ਨੇ ਦੱਸਿਆ ਕਿ ਭਾਵੇਂ ਯੂ.ਪੀ.ਐਸ.ਸੀ. ਇਮਤਿਹਾਨ ਦੇਣ ਦਾ ਇਹ ਉਸ ਦਾ ਚੌਥਾ ਯਤਨ ਸੀ, ਪਰ ਇਹ ਪਹਿਲਾ ਮੌਕਾ ਸੀ, ਜਦੋਂ ਉਸ ਨੇ ਮੇਨਜ਼ ਪ੍ਰੀਖਿਆ ਪਾਸ ਕਰਕੇ ਇੰਟਰਵਿਊ ਦਿੱਤੀ ਅਤੇ ਪਹਿਲੀ ਹੀ ਇੰਟਰਵਿਊ ਵਿਚ ਦੇਸ਼ ਭਰ 'ਚੋਂ 15ਵਾਂ ਰੈਂਕ ਹਾਸਲ ਕਰ ਲਿਆ | ਪੋਲੀਟੀਕਲ ਸਾਇੰਸ ਵਿਚ ਪੋਸਟ ਗ੍ਰੈਜੂਏਸ਼ਨ ਕਰਨ ਵਾਲੀ ਸਿਮਰਨਦੀਪ ਨੇ ਖਾਲਸਾ ਕਾਲਜ ਪਟਿਆਲਾ ਦੇ ਪਿ੍ੰਸੀਪਲ ਡਾ. ਧਰਮਿੰਦਰ ਉੱਭਾ ਅਤੇ ਰਾਜਨੀਤੀ ਸ਼ਾਸਤਰ ਦੇ ਆਪਣੇ ਅਧਿਆਪਕ ਜਗਤਾਰ ਸਿੰਘ ਖਹਿਰਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹੱਲਾਸ਼ੇਰੀ ਨੇ ਉਸ ਨੂੰ ਹਮੇਸ਼ਾ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਨਵੇਂ ਵਿਦਿਆਰਥੀਆਂ ਲਈ ਕੀ ਸੁਨੇਹਾ ਹੈ, ਪੁੱਛਣ 'ਤੇ ਉਸ ਨੇ ਕਿਹਾ ਕਿ ਕਿਤਾਬੀ ਕੀੜਾ ਬਣਨ ਦੀ ਬਜਾਏ ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਤੁਹਾਨੂੰ ਆਪਣੀ ਤਾਕਤ 'ਤੇ ਵਿਸ਼ਵਾਸ ਹੈ, ਕੋਈ ਵੀ ਮੁਕਾਮ ਹਾਸਲ ਕਰਨਾ ਅਸੰਭਵ ਨਹੀਂ ਹੈ | ਅੱਜ ਉਸ ਦੀ ਇਸ ਵੱਡੀ ਉਪਲੱਬਧੀ 'ਤੇ ਪੂਰੇ ਪਿੰਡ ਅਤੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ |

ਪਿਛਲੀ ਖ਼ਬਰ ਇੰਗਲੈਂਡ 'ਚ ਕੁੜੀ ਦਾ ਕਤਲ ਕਰਨ ਦੇ ਮਾਮਲੇ 'ਚ ਸਜ਼ਾਯਾਫ਼ਤਾ ਭਗੌੜਾ ਵਿਦੇਸ਼ੀ ਅਸਲ੍ਹੇ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਵਿਧਾਨ ਸਭਾ ਦੇ ਬਾਹਰ ਹਰਭਜਨ ਸਿੰਘ ਈ.ਟੀ.ਓ. ਦੀ ਅਗਵਾਈ 'ਚ ਬੈਂਡ ਵਾਜੇ ਲੈ ਕੇ ਪੁੱਜੇ 'ਆਪ' ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।