14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਿਜਲੀ ਦੀਆਂ 'ਹਾਈਟੈਂਸ਼ਨ' ਤਾਰਾਂ ਦੀ ਲਪੇਟ 'ਚ ਆਉਣ ਕਾਰਨ ਟਰਾਲੇ ਨੂੰ ਲੱਗੀ ਅੱਗ-ਡਰਾਈਵਰ ਦੀ ਮੌਤ

ਅਜੀਤ ਡੈਸਕ 02-02-2026

ਲੁਧਿਆਣਾ, 1 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਹਾਨਗਰ ਦੇ ਗਿੱਲ ਰੋਡ 'ਤੇ ਪ੍ਰੋ-ਲਾਈਫ਼ ਹਸਪਤਾਲ ਦੇ ਨੇੜੇ ਇਕ 16 ਟਾਇਰਾਂ ਟਰਾਲਾ ਸੜਕ ਕਿਨਾਰੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਿਆ, ਜਿਸ ਕਾਰਨ ਟਰਾਂਸਫਾਰਮਰ ਤੋਂ ਲੰਘਦਿਆਂ 'ਹਾਈਟੈਂਸ਼ਨ' ਬਿਜਲੀ ਦੀਆਂ ਤਾਰਾਂ ਟਰਾਲੇ ਦੀ ਬਾਡੀ ਨਾਲ ਲੱਗ ਗਈਆਂ ਤੇ ਕਰੰਟ ਆਉਣ ਨਾਲ ਟਰਾਲੇ ਨੂੰ ਅੱਗ ਲੱਗ ਗਈ | ਚਸ਼ਮਦੀਦਾਂ ਮੁਤਾਬਿਕ ਜਿਵੇਂ ਹੀ ਟਰਾਲੇ ਵਿਚ ਅੱਗ ਭੜਕੀ, ਡਰਾਈਵਰ ਨੇ ਆਪਣੀ ਜਾਨ ਬਚਾਉਣ ਲਈ ਕੈਬਿਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਬਾਹਰ ਨਿਕਲਦੇ ਸਮੇਂ ਉਸ ਨੂੰ ਜ਼ੋਰਦਾਰ ਬਿਜਲੀ ਦਾ ਝਟਕਾ ਲੱਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਡਰਾਈਵਰ ਦੀ ਪਛਾਣ ਹੁਸ਼ਿਆਰਪੁਰ ਵਾਸੀ ਹਰਵਿੰਦਰ ਸਿੰਘ ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦਾ ਦਸਤਾ ਮੌਕੇ 'ਤੇ ਪੁੱਜਾ | ਫਾਇਰ ਬਿ੍ਗੇਡ ਕਰਮਚਾਰੀਆਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਟਰਾਲੇ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ | ਹਾਦਸੇ ਕਾਰਨ ਕੁੱਝ ਸਮੇਂ ਲਈ ਗਿੱਲ ਰੋਡ 'ਤੇ ਆਵਾਜਾਈ ਵੀ ਪ੍ਰਭਾਵਿਤ ਰਹੀ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ | ਹਾਦਸੇ 'ਚ ਮੌਤ ਦਾ ਸ਼ਿਕਾਰ ਹੋਇਆ ਡਰਾਈਵਰ ਹਰਵਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਡਰਾਈਵਰੀ ਦਾ ਕੰਮ ਕਰ ਰਿਹਾ ਸੀ | ਮੌਜੂਦਾ ਸਮੇਂ ਵਿਚ ਉਹ ਟੂਡੇ ਲਾਜਿਸਿਟਕਸ ਕੰਪਨੀ ਵਿਚ ਕੰਮ ਕਰ ਰਿਹਾ ਸੀ | ਉਸ ਦੇ ਪਰਿਵਾਰ ਵਿਚ ਬਜ਼ੁਰਗ ਮਾਤਾ-ਪਿਤਾ, ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਹੈ | ਹਰਵਿੰਦਰ ਆਪਣੇ ਘਰ 'ਚ ਇਕੱਲਾ ਕਮਾਉਣ ਵਾਲਾ ਸੀ |

ਪਿਛਲੀ ਖ਼ਬਰ ਖੰਨਾ 'ਚ ਐਨ. ਆਰ. ਆਈ. ਬਜ਼ੁਰਗ ਔਰਤ ਦੀ ਹੱਤਿਆ ਅਗਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਜਲੰਧਰ-ਫਗਵਾੜਾ ਹਾਈਵੇਅ 'ਤੇ ਅਣਮਿੱਥੇ ਸਮੇਂ ਲਈ ਧਰਨਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।