24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਲਈ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆਂ ਵਿਵਾਦਾਂ 'ਚ ਘਿਰੀਆਂ <br/>

ਅਜੀਤ ਡੈਸਕ 01-02-2026
ਐੱਸ. ਏ. ਐੱਸ. ਨਗਰ, 31 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 2 ਫਰਵਰੀ ਤੋਂ ਕਰਵਾਈਆਂ ਜਾ ਰਹੀਆਂ 10ਵੀਂ ਅਤੇ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਲਈ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਵਿਵਾਦਾਂ ਵਿਚ ਘਿਰ ਗਈਆਂ ਹਨ | ਅਧਿਆਪਕਾਂ ਦਾ ਕਹਿਣਾ ਹੈ ਕਿ ਡਿਊਟੀਆਂ ਦੀ ਜਾਰੀ ਸੂਚੀ ਵਿਚ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਲਗਾਈ ਜਾ ਰਹੀ ਹੈ, ਜਿਨ੍ਹਾਂ ਨੇ ਉਹ ਵਿਸ਼ਾ ਨਾ ਤਾਂ ਕਦੇ ਪੜਿ੍ਹਆ ਹੈ ਅਤੇ ਨਾ ਹੀ ਕਦੇ ਪੜ੍ਹਾਇਆ ਹੈ | ਅਧਿਆਪਕਾਂ ਅਨੁਸਾਰ ਮਾਸਟਰ ਕੇਡਰ ਦੇ ਉਨ੍ਹਾਂ ਅਧਿਆਪਕਾਂ ਦੀ ਵੀ ਪ੍ਰਯੋਗੀ ਪ੍ਰੀਖਿਆਵਾਂ ਲੈਣ ਸੰਬੰਧੀ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਦੌਰਾਨ ਵੀ ਉਹ ਵਿਸ਼ੇ ਨਹੀਂ ਪੜ੍ਹੇ | ਉਨ੍ਹਾਂ ਕਿਹਾ ਕਿ ਕੁਝ ਪੰਜਾਬੀ ਮਾਸਟਰਾਂ ਨੂੰ ਕੈਮਿਸਟਰੀ ਤੇ ਫਿਜ਼ੀਕਸ ਆਦਿ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਲਈ ਤਾਇਨਾਤ ਕੀਤਾ ਗਿਆ ਹੈ | ਇਸ ਤਰ੍ਹਾਂ ਪਿਛਲੇ 5-10 ਸਾਲਾਂ ਤੋਂ ਸਕੂਲਾਂ ਵਿਚ ਪੜ੍ਹਾ ਰਹੇ ਲੈਕਚਰਾਰਾਂ ਦੀਆਂ ਡਿਊਟੀਆਂ ਲਗਾਉਣ ਦੀ ਥਾਂ ਹਾਈ ਸਕੂਲਾਂ ਵਿਚ ਪੜ੍ਹਾ ਰਹੇ ਮਾਸਟਰ ਕੇਡਰ ਦੇ ਅਧਿਆਪਕਾਂ ਦੀਆਂ 12ਵੀਂ ਸ਼੍ਰੇਣੀ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਲਈ ਡਿਊਟੀਆਂ ਲਗਾਈਆਂ ਗਈਆਂ ਹਨ | ਇਸੇ ਤਰ੍ਹਾਂ ਵੋਕੇਸ਼ਨਲ ਲੈਕਚਰਾਰਾਂ ਨੂੰ ਅਕਾਊਾਟ (ਕਾਮਰਸ) ਦੀ ਪ੍ਰਯੋਗੀ ਪ੍ਰੀਖਿਆ ਅਤੇ ਗਣਿਤ ਅਧਿਆਪਕ (ਜਿਨ੍ਹਾਂ ਦੀ ਯੋਗਤਾ ਬੀ. ਐੱਸ. ਸੀ. ਬੀ. ਐੱਡ.) ਨੂੰ ਫਿਜ਼ੀਕਸ ਅਤੇ ਬਾਇਓਲੋਜੀ ਦੀ ਪ੍ਰੈਕਟੀਕਲ ਪ੍ਰੀਖਿਆ ਲੈਣ ਵਾਸਤੇ ਤਾਇਨਾਤ ਕੀਤਾ ਗਿਆ ਹੈ | ਇਸ ਬਾਬਤ ਗੱਲਬਾਤ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਸੁਖਵਿੰਦਰ ਸਿੰਘ ਚਾਹਲ, ਗੁਰਵਿੰਦਰ ਸਿੰਘ ਸਸਕੌਰ, ਰਵਿੰਦਰ ਸਿੰਘ ਸਿੰਧੂ ਤੇ ਮਨਪ੍ਰੀਤ ਸਿੰਘ ਮੁਹਾਲੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆਂ ਜਾ ਰਹੀਆਂ ਪ੍ਰਯੋਗੀ ਪ੍ਰੀਖਿਆਵਾਂ ਵਿਚ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਨਹੀਂ ਲਗਾਈ ਜਾ ਰਹੀ ਹੈ ਤਾਂ ਫ਼ਿਰ ਉਹ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਇਨਸਾਫ਼ ਕਰਨਗੇ |

ਪਿਛਲੀ ਖ਼ਬਰ ਪੰਜਾਬ ਪੁਲਿਸ ਨੂੰ ਚੰਡੀਗੜ੍ਹ ਪੁਲਿਸ ਤੋਂ ਸਿੱਖਣਾ ਚਾਹੀਦਾ-ਹਾਈ ਕੋਰਟ ਅਗਲੀ ਖ਼ਬਰ ਨਾਮਵਰ ਸਾਹਿਤਕਾਰ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ ਦੇ ਦਿਹਾਂਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਸਾਂਝਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।