08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜੈਰਾਮ ਰਮੇਸ਼ ਵਲੋਂ ਵਾਤਾਵਰਨ ਮਨਜ਼ੂਰੀਆਂ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਕੰਮ ਪੂਰਾ ਹੋਣ ਤੋਂ ਬਾਅਦ ਮਨਜ਼ੂਰੀਆਂ ਕਾਨੂੰਨੀ ਤੌਰ 'ਤੇ ਗ਼ਲਤ <br/>

ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਜਗਤਾਰ ਸਿੰਘ)-ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ, 'ਕੰਮ ਪੂਰਾ ਹੋਣ ਤੋਂ ਬਾਅਦ ਵਾਤਾਵਰਣ ਮਨਜ਼ੂਰੀ' ਯਾਨੀ ਐਕਸ-ਪੋਸਟ ਫੈਕਟੋ' ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਵਾਤਾਵਰਣ ਮਨਜ਼ੂਰੀ, ਕਾਨੂੰਨ ਦੀ ਨਜ਼ਰ ਵਿਚ ਗ਼ਲਤ ਹੈ ਅਤੇ ਇਹ ਸ਼ਾਸਨ ਦਾ ਮਜ਼ਾਕ ਉਡਾਉਣ ਵਰਗੀ ਹੈ¢ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਕ ਪੋਸਟ ਵਿਚ, ਜੈਰਾਮ ਰਮੇਸ਼ ਨੇ ਲਿਖਿਆ ਕਿ ਅਰਾਵਲੀ ਪਹਾੜੀਆਂ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਦੇ ਪਹਿਲੇ ਫ਼ੈਸਲੇ 'ਤੇ 29 ਦਸੰਬਰ 2025 ਨੂੰ ਸੁਪਰੀਮ ਕੋਰਟ ਦੀ ਸਮੀਖਿਆ ਤੋਂ ਉਤਸ਼ਾਹਿਤ ਹੋ ਕੇ, ਉਨ੍ਹਾਂ (ਜੈਰਾਮ ਰਮੇਸ਼) ਨੇ ਸੁਪਰੀਮ ਕੋਰਟ ਵਿਚ ਐਕਸ-ਪੋਸਟ ਫੈਕਟੋ ਨੂੰ ਚੁਣੌਤੀ ਦਿੰਦੇ ਹੋਏ ਇਕ ਪਟੀਸ਼ਨ ਦਾਇਰ ਕੀਤੀ ਹੈ | ਸਾਬਕਾ ਵਾਤਾਵਰਣ ਮੰਤਰੀ ਨੇ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਦਿੱਤੀਆਂ ਗਈਆਂ ਵਾਤਾਵਰਣ ਮਨਜ਼ੂਰੀਆਂ ਕਾਨੂੰਨੀ ਤੌਰ 'ਤੇ ਅਵੈਧ, ਜਨਤਕ ਸਿਹਤ ਲਈ ਨੁਕਸਾਨਦੇਹ ਅਤੇ ਸ਼ਾਸਨ ਦਾ ਮਜ਼ਾਕ ਉਡਾਉਂਦੀਆਂ ਹਨ | ਇਹ ਉਨ੍ਹਾਂ ਲੋਕਾਂ ਨੂੰ ਬਚਣ ਦਾ ਆਸਾਨ ਰਾਹ ਪ੍ਰਦਾਨ ਕਰਦੀਆਂ ਹਨ ਜੋ ਜਾਣਬੁੱਝ ਕੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਦੇ ਹਨ¢

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਅਨਿਲ ਅੰਬਾਨੀ ਤੇ ਏ.ਡੀ.ਏ.ਜੀ. ਨੂੰ ਨਵਾਂ ਨੋਟਿਸ ਜਾਰੀ ਸੀ.ਬੀ.ਆਈ. ਤੇ ਈ.ਡੀ. ਤੋਂ 10 ਦਿਨਾਂ 'ਚ... ਅਗਲੀ ਖ਼ਬਰ ਜਲਿ੍ਹਆਂਵਾਲਾ ਬਾਗ 'ਚ '26 ਜਨਵਰੀ' ਨੂੰ ਗਣਤੰਤਰ ਨਹੀਂ, ਬਲਕਿ ਮਨਾਇਆ ਜਾਂਦਾ ਰਿਹਾ ਸੁਤੰਤਰਤਾ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।