09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜਲਿ੍ਹਆਂਵਾਲਾ ਬਾਗ 'ਚ '26 ਜਨਵਰੀ' ਨੂੰ ਗਣਤੰਤਰ ਨਹੀਂ, ਬਲਕਿ ਮਨਾਇਆ ਜਾਂਦਾ ਰਿਹਾ ਸੁਤੰਤਰਤਾ ਦਿਵਸ <br/>

ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਸੰਨ 1930 ਅਤੇ ਉਸ ਤੋਂ ਬਾਅਦ ਵੀ ਕਈ ਸਾਲਾਂ ਤੱਕ ਜਲਿ੍ਹਆਂਵਾਲਾ ਬਾਗ 'ਚ ਹਰ ਵਰ੍ਹੇ 26 ਜਨਵਰੀ ਨੂੰ ਗਣਤੰਤਰ ਦਿਵਸ ਨਹੀਂ, ਬਲਕਿ ਸੁਤੰਤਰਤਾ ਦਿਵਸ (ਪੂਰਨ ਸਵਰਾਜ ਦਿਵਸ) ਵਜੋਂ ਮਨਾਇਆ ਜਾਂਦਾ ਰਿਹਾ | ਇਸ ਮੌਕੇ ਬਕਾਇਦਾ ਜਲਿ੍ਹਆਂਵਾਲਾ ਬਾਗ ਸਮਾਰਕ ਦੇ ਅੰਦਰ ਝੰਡਾ ਲਹਿਰਾ ਕੇ ਸਲਾਮੀ ਵੀ ਦਿੱਤੀ ਜਾਂਦੀ ਰਹੀ | ਦੱਸਿਆ ਜਾਂਦਾ ਹੈ ਕਿ ਲਗਭਗ 14 ਫੁੱਟ ਉੱਚੇ ਖੰਭੇ 'ਤੇ ਲਗਾਇਆ ਗਿਆ ਇਹ ਝੰਡਾ ਬਾਗ 'ਚ ਮੌਜੂਦ ਸੇਵਾ ਮੁਕਤ ਇੰਸਪੈਕਟਰ ਜਨਰਲ ਪੁਲਿਸ ਸੰਤ ਪ੍ਰਕਾਸ਼ ਸਿੰਘ ਦੀ ਮਾਂ ਦੀ ਸਮਾਧ ਦੇ ਬਿਲਕੁਲ ਨਾਲ ਸਥਾਪਿਤ ਕੀਤਾ ਗਿਆ ਸੀ, ਜੋ ਬਾਅਦ 'ਚ ਬਾਗ ਦੇ ਨਵਨਿਰਮਾਣ ਦੇ ਚਲਦਿਆਂ ਉਥੋਂ ਹਟਾ ਦਿੱਤਾ ਗਿਆ | ਦੱਸਿਆ ਜਾਂਦਾ ਹੈ ਕਿ ਦਸੰਬਰ 1929 'ਚ ਲਾਹੌਰ 'ਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਇਜਲਾਸ ਹੋਇਆ ਸੀ, ਜਿਸ ਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ | ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਅੰਗਰੇਜ਼ ਸਰਕਾਰ 26 ਜਨਵਰੀ, 1930 ਤੱਕ ਭਾਰਤ ਨੂੰ ਪੂਰਨ ਸਵਰਾਜ ਦਾ ਦਰਜਾ ਨਹੀਂ ਦਿੰਦੀ ਤਾਂ ਭਾਰਤ ਆਪਣੇ ਆਪ ਨੂੰ ਆਜ਼ਾਦ ਐਲਾਨ ਦੇਵੇਗਾ | ਇਸ ਲਈ 26 ਜਨਵਰੀ, 1930 ਨੂੰ ਪਹਿਲਾ ਸੁਤੰਤਰਤਾ ਦਿਵਸ ਮਨਾਉਂਦਿਆਂ ਪੰਡਿਤ ਨਹਿਰੂ ਨੇ ਲਾਹੌਰ 'ਚ ਰਾਵੀ ਨਦੀ ਦੇ ਕੰਢੇ ਤਿਰੰਗਾ ਲਹਿਰਾਇਆ | ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ 26 ਜਨਵਰੀ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਦੇਸ਼ਵਾਸੀ ਆਪਣੇ ਨਜ਼ਦੀਕੀ ਬਾਗਾਂ, ਪਾਰਕਾਂ, ਗਲੀਆਂ, ਸੜਕਾਂ ਦੀ ਸਫ਼ਾਈ ਕਰਨ, ਚਰਖਾ ਚਲਾ ਕੇ ਸੂਤ ਕੱਤਣ, ਅਛੂਤ ਮੰਨੇ ਜਾਂਦੇ ਲੋਕਾਂ ਨਾਲ ਬੈਠਣ ਅਤੇ ਉਨ੍ਹਾਂ ਦੀ ਸੇਵਾ ਕਰਨ ਵਰਗੇ ਰਚਨਾਤਮਿਕ ਕੰਮਾਂ 'ਚ ਬਿਤਾਉਣਗੇ |

ਪਿਛਲੀ ਖ਼ਬਰ ਜੈਰਾਮ ਰਮੇਸ਼ ਵਲੋਂ ਵਾਤਾਵਰਨ ਮਨਜ਼ੂਰੀਆਂ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਕੰਮ ਪੂਰਾ ਹੋਣ ਤੋਂ ਬਾਅਦ ਮਨਜ਼ੂਰੀਆਂ ਕਾਨੂ... ਅਗਲੀ ਖ਼ਬਰ ਤਿੰਨ ਸਾਲਾਂ ਤੋਂ ਕਰਾਚੀ 'ਚ ਫਸੀ ਰੇਹਾਨਾ ਨੇ ਭਾਰਤ ਵਾਪਸੀ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।