20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਭਾਰਤ ਦੇ ਸਭ ਤੋਂ ਵੱਡੇ ਇਤਿਹਾਸ ਵਿਗਾੜਨ ਵਾਲੇ ਹਨ ਪ੍ਰਧਾਨ ਮੰਤਰੀ ਮੋਦੀ-ਕਾਂਗਰਸ <br/>

ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਨੂੰ ਲੈ ਕੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਇਤਿਹਾਸ ਨੂੰ ਸਭ ਤੋਂ ਵੱਧ ਖਰਾਬ ਕਰਨ ਵਾਲੇ ਹਨ | ਕਾਂਗਰਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਸੱਤਾ ਧਿਰ ਨੇ ਰਾਸ਼ਟਰਗਾਨ ਦੇ ਇਤਿਹਾਸ ਨੂੰ ਵੀ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਰਬਿੰਦਰ ਨਾਥ ਟੈਗੋਰ ਦੀ ਸਾਖ ਨੂੰ ਵੀ ਢਾਹ ਲੱਗੀ ਹੈ | ਕਾਂਗਰਸੀ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਇਹ ਵੀ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਨਾਲ ਜੁੜੀਆਂ ਯਾਦਾਂ ਅਤੇ ਵਿਰਾਸਤ ਨੂੰ ਵਿਵਸਥਿਤ ਤਰੀਕੇ ਨਾਲ ਖ਼ਤਮ ਕਰ ਰਹੇ ਹਨ | ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 129ਵੀਂ ਜੈਅੰਤੀ ਮੌਕੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਈ ਟਿੱਪਣੀ 'ਚ ਕਿਹਾ ਕਿ ਪਿਛਲੇ ਮਹੀਨੇ ਸੰਸਦ 'ਚ ਰਾਸ਼ਟਰ ਗੀਤ 'ਤੇ ਚਰਚਾ ਦੌਰਾਨ, ਜਿਸ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬੁਰੀ ਤਰ੍ਹਾਂ ਨਾਲ ਅਸਹਿਜ ਅਤੇ ਬੇਨਕਾਬ ਕਰ ਦਿੱਤਾ, ਰਾਸ਼ਟਰ ਗਾਨ ਦੇ ਇਤਿਹਾਸ ਨੂੰ ਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨਾਲ ਗੁਰੂ ਦੇਵ ਰਬਿੰਦਰ ਨਾਥ ਟੈਗੋਰ ਦੀ ਸਾਖ ਨੂੰ ਢਾਹ ਲੱਗੀ | ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਦਾ ਜ਼ਿਕਰ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ 1937 'ਚ ਨੇਤਾ ਜੀ ਨੇ 'ਵੰਦੇ ਮਾਤਰਮ' ਦੇ ਬਾਅਦ ਦੇ ਛੰਦਾਂ ਨੂੰ ਲੈ ਕੇ ਹੋਏ ਵਿਵਾਦਾਂ ਨੂੰ ਸੁਲਝਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ | ਉਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਨੂੰ ਜਾਣਬੁੱਝ ਕੇ ਛੁਪਾਇਆ | ਕਾਂਗਰਸੀ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਨੇਤਾ ਜੀ ਦੇ ਪੋਤੇ ਅਤੇ ਇਤਿਹਾਸਕਾਰ ਸੁਗਾਤਾ ਬੋਸ ਨੇ ਵੀ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਨੇਤਾ ਜੀ ਨੇ ਬਰਲਿਨ ਦੇ ਇਕ ਪ੍ਰੋਗਰਾਮ 'ਚ 2 ਨਵੰਬਰ, 1942 ਨੂੰ ਰਾਸ਼ਟਰਗਾਨ ਦੇ ਰੂਪ 'ਚ 'ਜਨ ਗਣ ਮਨ' ਨੂੰ ਚੁਣਿਆ ਸੀ | ਜੈਰਾਮ ਰਮੇਸ਼ ਨੇ ਕਿਹਾ ਨੇਤਾ ਜੀ ਨੇ ਆਜ਼ਾਦ ਹਿੰਦ ਸਰਕਾਰ ਦੇ ਲਈ 'ਜੈ ਹਿੰਦ' ਦਾ ਨਾਅਰਾ ਅਪਣਾਇਆ, ਪਰ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਉਸ ਦਾ ਕਦੇ ਇਸਤੇਮਾਲ ਨਹੀਂ ਕਰਦੀ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਨੇਤਾ ਜੀ ਨੇ ਹੀ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ 'ਰਾਸ਼ਟਰਪਿਤਾ' ਕਿਹਾ ਪਰ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਯਾਦਾਂ ਅਤੇ ਵਿਰਾਸਤ ਨੂੰ ਵੀ ਵਿਵਸਥਿਤ ਤਰੀਕੇ ਨਾਲ ਮਿਟਾਉਣ 'ਚ ਲੱਗੇ ਹਨ, ਜਿਸ ਦੀ ਮਿਸਾਲ ਹੈ ਮਨਰੇਗਾ | ਕਾਂਗਰਸੀ ਆਗੂ ਨੇ ਆਖਰ 'ਚ ਕਿਹਾ ਕਿ ਪ੍ਰਧਾਨ ਮੰਤਰੀ ਭਾਰਤ ਦੇ ਸਭ ਤੋਂ ਵੱਡੇ ਇਤਿਹਾਸ ਨੂੰ ਵਿਗਾੜਨ ਵਾਲੇ ਹਨ | ਇਸ ਦੇ ਨਾਲ ਉਨ੍ਹਾਂ ਸੁਗਾਤਾ ਬੋਸ ਦੀ ਕਿਤਾਬ 'ਦਾ ਨੇਸ਼ਨ ਐਜ਼ ਮਦਰ ਐਂਡ ਵਿਜ਼ਨਜ਼ ਆਫ਼ ਨੇਸ਼ਨਹੁੱਡ' ਦੀ ਤਸਵੀਰ ਵੀ ਸਾਂਝੀ ਕੀਤੀ |

ਪਿਛਲੀ ਖ਼ਬਰ ਅਹਿਮਦਾਬਾਦ ਦੇ ਇਕ ਦਰਜਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/> ਅਗਲੀ ਖ਼ਬਰ ਈਰਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ 'ਚ ਮਰਨ ਵਾਲਿਆਂ ਦੀ ਗਿਣਤੀ ਲਗਭਗ 5002 ਤੱਕ ਪੁੱਜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।