21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਈਰਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ 'ਚ ਮਰਨ ਵਾਲਿਆਂ ਦੀ ਗਿਣਤੀ ਲਗਭਗ 5002 ਤੱਕ ਪੁੱਜੀ <br/>

ਅਜੀਤ ਡੈਸਕ 24-01-2026
ਦੁਬਈ, 23 ਜਨਵਰੀ (ਏ. ਪੀ.)-ਕਾਰਕੁਨਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਭਰ 'ਚ ਪ੍ਰਦਰਸ਼ਨ 'ਤੇ ਖੂਨੀ ਕਾਰਵਾਈ 'ਚ ਮਰਨ ਵਾਲਿਆਂ ਦੀ ਗਿਣਤੀ ਘੱਟ ਤੋਂ ਘੱਟ 5002 ਹੋ ਗਈ ਹੈ, ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਡੇ ਇੰਟਰਨੈੱਟ ਬਲੈਕਆਊਟ ਦੇ ਦੋ ਹਫਤਿਆਂ ਦੇ ਨਿਸ਼ਾਨ ਨੂੰ ਪਾਰ ਕਰਨ ਦੇ ਨਾਲ ਹੀ ਕਈ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ | ਈਰਾਨ ਤੋਂ ਜਾਣਕਾਰ ਬਾਹਰ ਕੱਢਣ 'ਚ ਚੁਣੌਤੀ ਬਣੀ ਹੋਈ ਹੈ ਕਿਉਂਕਿ ਅਧਿਕਾਰੀਆਂ ਨੇ 8 ਜਨਵਰੀ ਨੂੰ ਇੰਟਰਨੈੱਟ ਦੀ ਪਹੁੰਚ ਕੱਟਣ ਤੋਂ ਬਾਅਦ ਇਕ ਅਮਰੀਕੀ ਏਅਰਕ੍ਰਾਫਟ ਕੈਰੀਅਰ ਗਰੁੱਪ ਦੇ ਮਿਡਲ ਈਸਟ ਦੇ ਨੇੜੇ ਜਾਣ ਨਾਲ ਯੁਨਾਇਟਿਡ ਸਟੇਟਸ ਅਤੇ ਈਰਾਨ ਵਿਚਾਲੇ ਤਣਾਅ ਵਧ ਰਿਹਾ ਹੈ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਦੇਰ ਰਾਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਰੀਅਰ ਗਰੁੱਪ ਦੀ ਤੁਲਨਾ ਇਕ 'ਆਰਮਡਾ' ਨਾਲ ਕੀਤੀ | ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਫੌਜ ਦੀ ਤਿਆਰੀ ਨਾਲ ਟਰੰਪ ਨੂੰ ਹਮਲੇ ਕਰਨ ਦਾ ਵਿਕਲਪ ਮਿਲ ਸਕਦਾ ਹੈ, ਬੇਸ਼ੱਕ ਹੁਣ ਤੱਕ ਤਹਿਰਾਨ ਨੂੰ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਇਸ ਤੋਂ ਬਚਦੇ ਰਹੇ ਹਨ | ਇਸ ਦੌਰਾਨ ਈਰਾਨ ਦੇ ਚੋਟੀ ਦੇ ਵਕੀਲ ਟਰੰਪ ਦੇ ਇਸ ਦਾਅਵੇ ਨੂੰ ਗਲਤ ਦੱਸਿਆ ਕਿ ਉਨ੍ਹਾਂ ਦੇ ਦਖਲ ਨਾਲ ਹੁਣ ਤੱਕ ਪ੍ਰਦਰਸ਼ਨਾਂ ਦੌਰਾਨ ਹਿਰਾਸਤ 'ਚ ਲਏ ਗਏ 800 ਕੈਦੀਆਂ ਦੀ ਫਾਂਸੀ ਰੁਕੀ ਹੈ, ਅਤੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਨਾਲ ਗਲਤ ਦੱਸਿਆ ਹੈ | ਨਿਊਯਾਰਕ ਦੇ ਇਕ ਥਿੰਕ ਟੈਂਕ ਸੌਫਾਨ ਸੈਂਟਰ ਨੇ ਸ਼ੁੱਕਰਵਾਰ ਨੂੰ ਇਕ ਵਿਸ਼ਲੇਸ਼ਣ 'ਚ ਕਿਹਾ ਕਿ ਬੇਸ਼ੱਕ ਰਾਸ਼ਟਰਪਤੀ ਟਰੰਪ ਹੁਣ ਪਿੱਛੇ ਹਟਦੇ ਦਿਸ ਰਹੇ ਹਨ, ਸ਼ਾਇਦ ਇਲਾਕੇ ਦੇ ਆਗੂਆਂ ਦੇ ਦਬਾਣ 'ਚ ਅਤੇ ਇਹ ਜਾਣਦਿਆਂ ਕਿ ਸਿਰਫ ਹਵਾਈ ਹਮਲੇ ਹੀ ਸਰਕਾਰ ਨੂੰ ਖਤਮ ਕਰਨ ਦੇ ਲਈ ਕਾਫੀ ਨਹੀਂ ਹੋਣਗੇ, ਫਿਰ ਵੀ ਇਲਾਕੇ 'ਚ ਫੌਜਾਂ ਦੀ ਨਿਰੰਤਰ ਤਾਇਨਤੀ ਤੋਂ ਪਤਾ ਲਗਦਾ ਹੈ ਕਿ ਗਤੀਸ਼ੀਲ ਕਾਰਵਾਈ ਅਜੇ ਵੀ ਹੋ ਸਕਦੀ ਹੈ |

ਪਿਛਲੀ ਖ਼ਬਰ ਭਾਰਤ ਦੇ ਸਭ ਤੋਂ ਵੱਡੇ ਇਤਿਹਾਸ ਵਿਗਾੜਨ ਵਾਲੇ ਹਨ ਪ੍ਰਧਾਨ ਮੰਤਰੀ ਮੋਦੀ-ਕਾਂਗਰਸ <br/> ਅਗਲੀ ਖ਼ਬਰ ਦਿੱਲੀ ਵਿਧਾਨ ਸਭਾ ਵਲੋਂ ਆਤਿਸ਼ੀ ਦੇ ਵੀਡੀਓ ਮਾਮਲੇ ਸੰਬੰਧੀ ਪੰਜਾਬ ਪੁਲਿਸ ਤੋਂ ਦਸਤਾਵੇਜ਼ ਮੰਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।