21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਦਾਲਤ ਵਲੋਂ ਕਾਕਰੋਚ ਜਨਤਾ ਪਾਰਟੀ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਰਿਹਾਅ ਕਰਨ ਦੇ ਹੁਕਮ

ਨਵੀਂ ਦਿੱਲੀ, 22 ਅਕਤੂਬਰ - ਐੱਸ.ਈ.ਐਮ. ਅਦਾਲਤ ਨੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਰਿਹਾਅ ਕਰਨ...

ਅਜੀਤ ਡੈਸਕ 21-10-2026

ਨਵੀਂ ਦਿੱਲੀ, 22 ਅਕਤੂਬਰ  - ਐੱਸ.ਈ.ਐਮ. ਅਦਾਲਤ ਨੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ 2 ਦਿਨਾਂ ਦੀ ਨਿਆਂਇਕ ਹਿਰਾਸਤ ਤੋਂ ਬਾਅਦ ਐੱਸ.ਈ.ਐਮ. ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਐੱਸ.ਈ.ਐਮ. ਅਦਾਲਤ ਵਲੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ, ਸੀ.ਜੇ.ਪੀ. ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਮੰਦਿਰ ਮਾਰਗ ਥਾਣੇ ਤੋਂ ਲਿਜਾਇਆ ਗਿਆ।
ਇਸ ਸੰਬੰਧੀ ਸੀ.ਜੇ.ਪੀ. ਦੀ ਕਾਨੂੰਨੀ ਮਾਮਲਿਆਂ ਦੀ ਮੁਖੀ, ਰਤਨਾ ਸਿੰਘ ਕਹਿੰਦੀ ਹਨ, "ਦੇਰੀ ਜ਼ਰੂਰ ਹੋਈ, ਪਰ ਅੱਜ ਆਖਰਕਾਰ ਇਹ ਮੁੰਡੇ ਬਾਹਰ ਆ ਗਏ ਹਨ।  ਸੀ.ਜੇ.ਪੀ. ਵਜੋਂ, ਸਾਨੂੰ ਪੂਰਾ ਯਕੀਨ ਹੈ ਕਿ ਇਹ ਜ਼ਰੂਰੀ ਸੀ। ਹੁਣ ਜਦੋਂ ਉਹ ਬਾਹਰ ਆ ਗਏ ਹਨ, ਤਾਂ ਅਸੀਂ ਸਾਰੇ ਬਹੁਤ ਖੁਸ਼ ਹਾਂ। ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਸਾਡੇ ਕੋਲ ਅਜੇ ਹੁਕਮਾਂ ਦੀ ਕਾਪੀ ਨਹੀਂ ਹੈ। ਸਾਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਜਲਦੀ ਰਿਹਾਅ ਕਰ ਦਿੱਤਾ ਜਾਵੇਗਾ, ਪਰ ਹੁਕਮ ਅਜੇ ਸਾਡੇ ਕੋਲ ਨਹੀਂ ਪਹੁੰਚੇ ਹਨ, ਦੇਖਦੇ ਹਾਂ ਕਿ ਉਹ ਕਦੋਂ ਆਉਂਦੇ ਹਨ..."
ਉਹ ਅੱਗੇ ਕਹਿੰਦੀ ਹੈ, "ਹਾਈ ਕੋਰਟ ਨੇ ਕੁਝ ਜ਼ੁਬਾਨੀ ਟਿੱਪਣੀਆਂ ਕੀਤੀਆਂ ਸਨ, ਪਰ ਉਹ ਉਨ੍ਹਾਂ ਦੇ ਆਪਣੇ ਵਿਚਾਰ ਸਨ... ਸੌਰਵ ਦਾਸ 27 ਸਾਲਾਂ ਦਾ ਹੈ। ਉਹ ਪੂਰੀ ਤਰ੍ਹਾਂ 'ਜੈਨ ਜਜ਼ੀ' ਨਾਲ ਸੰਬੰਧ ਰੱਖਦਾ ਹੈ। ਆਸ਼ੂਤੋਸ਼ ਵੀ ਇਸੇ ਪੀੜ੍ਹੀ ਦੇ ਨੇੜੇ-ਤੇੜੇ ਹੈ, ਅਤੇ ਅਸੀਂ ਨੌਜਵਾਨਾਂ ਦੇ ਮੁੱਦਿਆਂ ਨਾਲ ਜੁੜੇ ਹੋਏ ਹਾਂ। ਆਖਰਕਾਰ, ਅਸੀਂ ਖ਼ੁਦ ਵੀ ਇਸ ਦੇਸ਼ ਦੇ ਨੌਜਵਾਨ ਹਾਂ, ਇਸ ਲਈ ਬੇਸ਼ੱਕ, ਅਸੀਂ ਨੌਜਵਾਨ ਹੀ ਹਾਂ..."।

ਪਿਛਲੀ ਖ਼ਬਰ ਪੰਜਾਬ ਦੇ 180 ETT ਟੈੱਟ ਪਾਸ ਅਧਿਆਪਕਾਂ ਲਈ ਵੱਡੀ ਰਾਹਤ! ਤਨਖਾਹ ਸਮਾਨਤਾ ਦੇ ਹੁਕਮ ਜਾਰੀ: ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਨਾਇਬ ਸਿੰਘ ਸੈਣੀ ਵਲੋਂ ਮੌਜੂਦਾ ਸਥਿਤੀ ਬਾਰੇ ਪ੍ਰਸ਼ਾਸਕੀ ਸਕੱਤਰਾਂ ਨਾਲ ਸਮੀਖਿਆ ਮੀਟਿੰਗ