22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦਿੱਲੀ ਵਿਧਾਨ ਸਭਾ ਵਲੋਂ ਆਤਿਸ਼ੀ ਦੇ ਵੀਡੀਓ ਮਾਮਲੇ ਸੰਬੰਧੀ ਪੰਜਾਬ ਪੁਲਿਸ ਤੋਂ ਦਸਤਾਵੇਜ਼ ਮੰਗੇ <br/>

ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਪੀ.ਟੀ.ਆਈ.)-ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੀ ਕਥਿਤ ਵੀਡੀਓ ਕਲਿੱਪ ਨਾਲ ਸੰਬੰਧਿਤ ਐਫ.ਆਈ.ਆਰ. ਅਤੇ ਫੋਰੈਂਸਿਕ ਰਿਪੋਰਟ ਸਮੇਤ ਦਸਤਾਵੇਜ਼ਾਂ ਦੀਆਂ ਕਾਪੀਆਂ ਮੰਗੀਆਂ ਹਨ, ਜਿਸ ਵਿਚ ਉਹ ਸਿੱਖ ਗੁਰੂਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਦੀ ਦਿਖਾਈ ਦੇ ਰਹੀ ਹੈ | ਉਕਤ ਪੱਤਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗÏਰਵ ਯਾਦਵ ਵਲੋਂ 'ਨਕਲੀ' ਵੀਡੀਓ ਕਲਿੱਪ ਦੇ ਸੰਬੰਧ ਵਿਚ ਦਰਜ ਐਫ.ਆਈ.ਆਰ. 'ਤੇ ਦਿੱਲੀ ਵਿਧਾਨ ਸਭਾ ਸਕੱਤਰ ਨੂੰ ਦਿੱਤੇ ਆਪਣੇ ਜਵਾਬ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਕਾਨੂੰਨ ਅਤੇ ਉਪਲੱਬਧ ਸਮੱਗਰੀ ਅਨੁਸਾਰ ਕਾਰਵਾਈ ਕੀਤੀ ਹੈ | ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਸੀ ਕਿ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੁਆਰਾ ਸਿੱਖ ਗੁਰੂਆਂ ਦਾ ਅਪਮਾਨ ਕਰਨ ਵਾਲੀਆਂ ਕਥਿਤ ਟਿੱਪਣੀਆਂ ਨਾਲ ਸੰਬੰਧਿਤ ਵੀਡੀਓ ਦੀ ਪ੍ਰਮਾਣਿਕਤਾ ਬਾਰੇ ਫੋਰੈਂਸਿਕ ਸਾਇੰਸ ਲੈਬਾਰਟਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਲਿੱਪ ਅਸਲੀ ਹੈ ਅਤੇ ਇਸ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ | ਵਿਧਾਨ ਸਭਾ ਸਕੱਤਰੇਤ ਨੇ ਸ਼ੁੱਕਰਵਾਰ ਨੂੰ ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫ.ਐਸ.ਐਲ.) ਨੂੰ ਜਲੰਧਰ ਵਿਚ ਦਰਜ ਐਫ.ਆਈ.ਆਰ. ਨਾਲ ਸੰਬੰਧਿਤ ਲੰਬਿਤ ਫੋਰੈਂਸਿਕ ਰਿਕਾਰਡ 28 ਜਨਵਰੀ ਤੱਕ ਜਮ੍ਹਾਂ ਕਰਾਉਣ ਲਈ ਇਕ ਪੱਤਰ ਜਾਰੀ ਕੀਤਾ ਹੈ | ਵਿਧਾਨ ਸਭਾ ਸਕੱਤਰ ਨੇ 16 ਜਨਵਰੀ ਨੂੰ ਜਾਰੀ ਇਕ ਪੱਤਰ ਰਾਹੀਂ 22 ਜਨਵਰੀ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਪਹਿਲਾਂ ਹੀ ਦੇ ਦਿੱਤੇ ਸਨ¢ ਇਨ੍ਹਾਂ ਦਸਤਾਵੇਜ਼ਾਂ ਵਿਚ ਸ਼ਿਕਾਇਤ ਦੀ ਇਕ ਕਾਪੀ, ਐਫ.ਆਈ.ਆਰ. ਦੀ ਇਕ ਕਾਪੀ, ਪੰਜਾਬ ਪੁਲਿਸ ਦੇ ਸੋਸ਼ਲ ਮੀਡੀਆ ਮਾਹਿਰ ਜਾਂ ਤਕਨੀਕੀ ਸੈੱਲ ਦੀ ਰਿਪੋਰਟ ਦੀ ਇਕ ਕਾਪੀ ਅਤੇ ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਦੀ ਇਕ ਕਾਪੀ ਸ਼ਾਮਿਲ ਹੋਣੀ ਚਾਹੀਦੀ ਹੈ¢

ਪਿਛਲੀ ਖ਼ਬਰ ਈਰਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ 'ਚ ਮਰਨ ਵਾਲਿਆਂ ਦੀ ਗਿਣਤੀ ਲਗਭਗ 5002 ਤੱਕ ਪੁੱਜੀ <br/> ਅਗਲੀ ਖ਼ਬਰ ਤਿਰੂਵਨੰਤਪੁਰਮ 'ਚ ਪ੍ਰਧਾਨ ਮੰਤਰੀ ਵਲੋਂ ਵਿਰੋਧੀ ਧਿਰ 'ਤੇ ਤਿੱਖਾ ਨਿਸ਼ਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।