ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੇ ਨਾਂਅ 'ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪਾਰਟੀ ਦੇ ਖ਼ਜ਼ਾਨਚੀ ਐਨ. ਕੇ. ਸ਼ਰਮਾ ਨੇ ਕਿਹਾ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਸਰਕਾਰ ਵਲੋਂ ਸਿਰਫ਼ ਇਕ ਲੱਖ ਰੁਪਏ ਦੀ ਮੈਡੀਕਲ ਬੀਮਾ ਰਾਸ਼ੀ ਦਾ ਹੀ ਪ੍ਰਬੰਧ ਕੀਤਾ ਗਿਆ ਹੈ, ਜਦਕਿ ਵੱਡੇ ਐਲਾਨ ਸਿਰਫ਼ ਚੋਣਾਂਵੀ ਲਾਭ ਲਈ ਕੀਤੇ ਜਾ ਰਹੇ ਹਨ, ਜਦੋਂਕਿ 'ਆਪ' ਸਰਕਾਰ ਦਾ ਇਸ ਯੋਜਨਾ ਨੂੰ ਲਾਗੂ ਕਰਨ ਦਾ ਕੋਈ ਗੰਭੀਰ ਇਰਾਦਾ ਨਹੀਂ ਹੈ।
10 ਲੱਖ ਦੀ ਬਜਾਇ ਸਿਰਫ਼ ਇਕ ਲੱਖ ਰੁਪਏ ਦਾ ਹੈ ਬੀਮਾ-ਐਨ.ਕੇ. ਸ਼ਰਮਾ
ਅਜੀਤ ਡੈਸਕ
23-01-2026