ਜਲੰਧਰ, 21 ਜਨਵਰੀ (ਅ.ਬ.)-ਭਾਰਤ ਦੀਆਂ ਸਭ ਤੋਂ ਭਰੋਸੇਮੰਦ ਨਿੱਜੀ ਜੀਵਨ ਬੀਮਾ ਕੰਪਨੀਆਂ ਵਿਚੋਂ ਇਕ ਐਸ.ਬੀ.ਆਈ. ਲਾਈਫ ਇੰਸ਼ੋਰੈਂਸ ਨੇ ਕਿ੍ਕਟ ਸੁਪਰਸਟਾਰ ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਨੂੰ ਆਪਣੇ ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ ਹੈ | ਉਨ੍ਹਾਂ ਨੂੰ 'ਜੌਲੀ' ਅਤੇ 'ਪੌਲੀ' ਵਜੋਂ ਪੇਸ਼ ਕੀਤਾ ਹੈ | ਇਹ ਦੋ ਵਿਲੱਖਣ ਪਾਤਰ ਲੋਕਾਂ ਨੂੰ ਪਰਿਵਾਰਕ ਜਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਆਪਣੇ ਸੁਪਨਿਆਂ ਨੂੰ ਕਿਵੇਂ ਪੂਰਾ ਕਰਨਾ ਹੈ, ਇਹ ਸਿਖਾਉਂਦੇ ਹਨ | ਜੀਵਨ ਬੀਮੇ ਬਾਰੇ ਵਧਦੀ ਜਾਗਰੂਕਤਾ ਦੇ ਨਾਲ, ਐਸ.ਬੀ.ਆਈ. ਲਾਈਫ ਇਸ ਹਿੱਸੇ ਨੂੰ ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਹੋਰ ਅਰਥਪੂਰਨ ਬਣਾਉਣ 'ਤੇ ਕੇਂਦਿ੍ਤ ਹੈ | 'ਆਪਣੇ ਲਈ, ਆਪਣਿਆਂ ਲਈ' ਦੇ ਬ੍ਰਾਂਡ ਫਲਸਫੇ 'ਤੇ ਆਧਾਰਿਤ, 'ਜੌਲੀ ਐਂਡ ਪੌਲੀ' ਜਿੰਦਗੀ ਬਾਰੇ ਇੱਕ ਆਮ ਪਰ ਡੂੰਘੀ ਸੱਚਾਈ ਨੂੰ ਦਰਸਾਉਂਦਾ ਹੈ ਕਿ ਨਿੱਜੀ ਇੱਛਾਵਾਂ ਅਤੇ ਪਰਿਵਾਰਕ ਜਿੰਮੇਵਾਰੀਆਂ ਇੱਕ ਦੂਜੇ ਦੇ ਉਲਟ ਨਹੀਂ ਹਨ | ਅਜ਼ੀਜ਼ਾਂ ਦੀਆਂ ਜ਼ਰੂਰਤਾਂ ਅਤੇ ਉਮੀਦਾਂ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਕਰਕੇ, ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੁਤੰਤਰ ਹਨ |