26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਝਗੜੇ ਦੌਰਾਨ ਭਰਾ ਦਾ ਕਤਲ

ਅਜੀਤ ਡੈਸਕ 21-01-2026
ਧਨੌਲਾ, 20 ਜਨਵਰੀ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਕੁੱਬੇ ਵਿਖੇ ਹਰਜੀਤ ਸਿੰਘ (30) ਪੁੱਤਰ ਕਰਨੈਲ ਸਿੰਘ ਦਾ ਸਕੇ ਭਰਾ ਗੁਰਦੀਪ ਸਿੰਘ ਵਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਦੀ ਮਿ੍ਤਕ ਦੇਹ ਉਨ੍ਹਾਂ ਦੇ ਖੇਤ ਬੁਰਾਂ ਵਾਲੇ ਪਾਸੇ ਮੋਟਰ 'ਤੇ ਪਈ ਮਿਲੀ | ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਪਿੰਡ ਕੁੱਬੇ ਦਾ ਰਹਿਣ ਵਾਲਾ ਹੈ ਜਿਹੜਾ ਕਿ ਥਾਣਾ ਧਨੌਲਾ ਅਧੀਨ ਆਉਂਦਾ ਹੈ ਅਤੇ ਇਨ੍ਹਾਂ ਦਾ ਖੇਤ ਪਿੰਡ ਬੁਗਰਾਂ ਵਿਚ ਪੈਂਦਾ ਹੈ ਜਿਹੜਾ ਕਿ ਲੌਂਗੋਵਾਲ ਥਾਣੇ ਅਧੀਨ ਆਉਂਦਾ ਹੈ | ਐਸ.ਐਚ.ਓ. ਧਨੌਲਾ ਲਖਬੀਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਅਤੇ ਗੁਰਦੀਪ ਸਿੰਘ ਦਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆਪਸੀ ਤਕਰਾਰ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਦੋਵੇਂ ਭਰਾਵਾਂ ਦਰਮਿਆਨ ਅਚਾਨਕ ਝਗੜਾ ਹੋ ਗਿਆ | ਜਿਸ ਦੌਰਾਨ ਗੁਰਦੀਪ ਸਿੰਘ ਨੇ ਹਰਜੀਤ ਸਿੰਘ ਦਾ ਕਤਲ ਕਰ ਦਿੱਤਾ | ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸੀਵਰਮੈਨ ਡੇਢ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗਿ੍ਫ਼ਤਾਰ <br/> ਅਗਲੀ ਖ਼ਬਰ ਜਬਰ ਜਨਾਹ ਤੇ ਕਤਲ ਕੇਸ ਮਾਮਲੇ 'ਚ ਹਾਈ ਕੋਰਟ ਵਲੋਂ ਮੌਤ ਦੀ ਸਜ਼ਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।