26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਨਿਤਿਨ ਨਬੀਨ ਦੇ ਕੌਮੀ ਪ੍ਰਧਾਨ ਬਣਨ ਨਾਲ ਪਾਰਟੀ ਦੇ ਨਵੇਂ ਯੁੱਗ ਦੀ ਹੋਈ ਸ਼ੁਰੂਆਤ-ਸੁਨੀਲ ਜਾਖੜ <br/>

ਅਜੀਤ ਡੈਸਕ 21-01-2026

ਚੰਡੀਗੜ੍ਹ, 20 ਜਨਵਰੀ (ਸੰਦੀਪ ਕੁਮਾਰ ਮਾਹਨਾ)–ਬਿਹਾਰ ਤੋਂ ਵਿਧਾਇਕ ਨਿਤਿਨ ਨਬੀਨ ਦੇ ਭਾਜਪਾ ਦੇ ਕੌਮੀ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਿਤੀਨ ਨਬੀਨ ਨਾਲ ਦਿੱਲੀ ਵਿਖੇ ਮੁਲਾਕਾਤ ਕਰ ਉਨ੍ਹਾਂ ਨੂੰ ਵਧਾਈ ਦਿੱਤੀ | ਸੁਨੀਲ ਜਾਖੜ ਨੇ ਕਿਹਾ ਕਿ ਨਿਤਿਨ ਨਬੀਨ ਦੀ ਅਗਵਾਈ ਹੇਠ ਪਾਰਟੀ ਹੋਰ ਜੋਸ਼, ਨਵੇਂ ਉਤਸ਼ਾਹ ਅਤੇ ਤਾਕਤ ਨਾਲ ਅੱਗੇ ਵਧੇਗੀ | ਜਾਖੜ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਲਿਖਿਆ ਕਿ ਭਾਜਪਾ ਹਾਈ ਕਮਾਨ ਨੇ ਆਪਣੇ ਸਥਾਪਿਤ ਆਦਰਸ਼ਾਂ 'ਤੇ ਚੱਲਦਿਆਂ ਨਵੀਂ ਪੀੜ੍ਹੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੀ ਵਾਗਡੋਰ ਸੌਂਪੀ ਹੈ | ਜਾਖੜ ਨੇ ਦੁਹਰਾਇਆ ਕਿ ਨਵੇਂ ਬਣੇ ਕੌਮੀ ਪ੍ਰਧਾਨ ਨਿਤਿਨ ਨਬੀਨ ਪਾਰਟੀ ਦੇ ਮੂਲ ਮੰਤਰ 'ਦੇਸ਼ ਪਹਿਲਾਂ, ਪਾਰਟੀ ਦੂਜੇ ਨੰਬਰ 'ਤੇ ਅਤੇ ਖੁਦ ਆਖਰੀ ਸਥਾਨ' (ਨੈਸ਼ਨ ਫ਼ਸਟ, ਪਾਰਟੀ ਸੈਕਿੰਡ ਐਂਡ ਸੈਲਫ਼ ਲਾਸਟ) ਅਨੁਸਾਰ ਭਾਜਪਾ ਨੂੰ ਹੋਰ ਮਜ਼ਬੂਤ ਬਣਾਉਣਗੇ | ਸੁਨੀਲ ਜਾਖੜ ਨੇ ਨਿਤਿਨ ਨਬੀਨ ਨਾਲ ਹੋਈ ਮੁਲਾਕਾਤ ਦੌਰਾਨ ਭਵਿੱਖ 'ਚ ਪੰਜਾਬ ਅਤੇ ਕੇਂਦਰੀ ਪਾਰਟੀ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਦੇ ਵਾਅਦੇ ਕੀਤੇ |

ਪਿਛਲੀ ਖ਼ਬਰ ਹਰਿਆਣਾ ਗੁਰਦੁਆਰਾ ਕਮੇਟੀ 'ਚ ਵਿਵਾਦ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਐਨ.ਐਸ.ਏ. ਹਿਰਾਸਤ ਨੂੰ ਠਹਿਰਾਇਆ ਜਾਇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।