ਦਸਮੇਸ਼ ਮਾਡਰਨ ਸਕੂਲ ਭਾਣਾ ਵਿਖੇ ਸਾਲਾਨਾ ਖੇਡ ਸਮਾਗਮ ਸਫ਼ਲਤਾ ਪੂਰਵਕ ਸੰਪੰਨ
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)- ਦਸਮੇਸ਼ ਮਾਰਡਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਵਿਖੇ ਸੈਸ਼ਨ 2026-27 ਦਾ ਸਾਲਾਨਾ ਖੇਡ ਸਮਾਗਮ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਰਮਪ੍ਰੀਤ ਸਿੰਘ ਬਰਾੜ (ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ) ਨੇ ਸਮਾਗਮ ਦਾ ਉਦਘਾਟਨ ਕਰਦਿਆਂ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਅਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ।
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)- ਦਸਮੇਸ਼ ਮਾਰਡਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਵਿਖੇ ਸੈਸ਼ਨ 2026-27 ਦਾ ਸਾਲਾਨਾ ਖੇਡ ਸਮਾਗਮ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਰਮਪ੍ਰੀਤ ਸਿੰਘ ਬਰਾੜ (ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ) ਨੇ ਸਮਾਗਮ ਦਾ ਉਦਘਾਟਨ ਕਰਦਿਆਂ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਅਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਅਜੇਪਾਲ ਸਿੰਘ ਗਿੱਲ (ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ) ਨੇ ਕੀਤੀ। ਸੰਸਥਾ ਦੇ ਸਾਬਕਾ ਪ੍ਰਿੰਸੀਪਲ ਹਰਿੰਦਰ ਕੌਰ ਬਰਾੜ ਅਤੇ ਉਨ੍ਹਾਂ ਦੇ ਜੀਵਨ ਸਾਥੀ ਡਾ. ਗੁਰਸੇਵਕ ਸਿੰਘ ਬਰਾੜ ਨੇ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਸਾਲਾਨਾ ਖੇਡ ਸਮਾਗਮ ਵਿਚ ਮਹਾਰਾਜਾ ਰਣਜੀਤ ਸਿੰਘ, ਅਬਦੁਲ ਕਲਾਮ, ਭਾਈ ਘਨੱਈਆ ਜੀ, ਭਗਤ ਪੂਰਨ ਸਿੰਘ ਅਤੇ ਮਦਰ ਟਰੇਸਾ ਹਾਊਸ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਨੁਸ਼ਾਸਨ ਅਤੇ ਏਕਤਾ ਦੀ ਮਿਸਾਲ ਕਾਇ ਮ ਕੀਤੀ। ਸੰਸਥਾ ਦੇ ਸਰਪ੍ਰਸਤ ਅਜਮੇਰ ਸਿੰਘ ਧਾਲੀਵਾਲ ਨੇ ਸਮੁੱਚੀ ਟੀਮ ਨੂੰ ਆਸ਼ੀਰਵਾਦ ਦਿੱਤਾ ਅਤੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਵੀ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਇਸ ਖੇਡ ਸਮਾਰੋਹ ਦੌਰਾਨ ਅੰਤਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ, ਜਿਸ ਤਹਿਤ ਲਿਟਲ ਸਟਾਰ ਗਰੁੱਪ ’ਚ ਮਨੋਰੰਜਿਕ ਖੇਡਾਂ ਦਾ ਦਿਲ ਟੁੰਬਣ ਵਾਲਾ ਪ੍ਰਦਰਸ਼ਨ ਕੀਤਾ। ਬਾਕੀ ਪੰਜ ਹਾਊਸ ਦੇ ਪ੍ਰਤੀਯੋਗੀਆਂ ਨੇ 50, 100, 200, 300 ਮੀਟਰ ਦੌੜ, ਨਿੰਬੂ-ਚਮਚ ਦੌੜ, ਬੋਰੀ ਦੌੜ, ਚਾਟੀ ਦੌੜ, ਤਿੰਨ ਲੱਤੀ ਦੌੜ, ਰਿਲੇਅ ਦੌੜ, ਸਾਈਡ ਦੌੜ, ਮਿਊਜ਼ਿਕਲ ਚੇਅਰ ਅਤੇ ਰੱਸਾਕੱਸ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਅਤੇ ਸਕੂਲ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਡਾ. ਵੀਰਪਾਲ ਕੌਰ ਸੇਖੋਂ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ। ਇਹ ਖੇਡ ਸਮਾਗਮ ਓਵਰ ਆਲ ਇੰਚਾਰਜ ਵਾਈਸ ਪ੍ਰਿੰਸੀਪਲ ਕਰਮਜੀ ਤ ਕੌਰ, ਲੈਕਚਰਾਰ ਅਮਿਤ ਕੁਮਾਰ, ਸਮੂਹ ਸਟਾਫ਼, ਡੀ. ਪੀ. ਈ. ਦੇ ਸਹਿਯੋਗ ਨਾਲ ਯਾਦਗਾਰ ਹੋ ਨਿੱਬੜਿਆ। ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕਾ ਰਿੰਪਲ ਰਾਣੀ, ਜੈਸਮੀਨ ਕੌਰ ਅਤੇ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਕਮਲਜੋਤ ਕੌਰ ਨੇ ਬਾਖੂਬੀ ਨਿਭਾਈ।