ਸੜਕ ਹਾਦਸੇ ’ਚ ਵਿਅਕਤੀ ਦੀ ਮੌਤ
ਕੋਟਕਪੂਰਾ, 2 ਨਵੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ-ਬਠਿੰਡਾ ਰੋਡ ’ਤੇ ਅੱਜ ਸਵੇਰ ਸਮੇਂ ਅਨਾਜ ਮੰਡੀ ’ਚ ਫ਼ਸਲ ਲੈ ਕੇ ਆ ਰਹੀ ਟਰੈਕਟਰ ਟਰਾਲੀ ਹੇਠਾਂ ਆ ਕੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਵਾਂਦਰ ਦੇ ਵਸਨੀਕ ਜੀਵਨ ਸਿੰਘ ਪੁੱਤਰ ਗੋਰਾ ਸਿੰਘ ਝੋਨੇ ਨਾਲ ਭਰੀ ਟਰੈਕਟਰ ਟਰਾਲੀ ਨਾਲ ਆ ਰਿਹਾ ਸੀ ਕਿ ਅਚਾਨਕ ਅਰਵਿੰਦ ਨਗਰ ਨਜ਼ਦੀਕ ਪੁੱਜਦਿਆਂ ਸੜਕ ’ਤੇ ਬਣੇ ਰੈਂਪ ਕਾਰਨ ਟਰੈਕਟਰ ਟਰਾਲੀ ਤੋਂ ਬੁੜਕ ਕੇ ਹੇਠਾਂ ਜਾ ਪਿਆ, ਜਿਸ ਨਾਲ ਉਸ ਦਾ ਸਿਰ ਟਰੈਕਟਰ ਟਰਾਲੀ ਥੱਲੇ ਆਉਣ ਨਾਲ ਪੂਰੀ ਤਰ੍ਹਾਂ ਨਾਲ ਕੁਚਲਿਆ ਗਿਆ।
ਜੀਵਨ ਸਿੰਘ ਦੀ ਪੁਰਾਣੀ ਤਸਵੀਰ।
03-11-2026