01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦਸਮੇਸ਼ ਡੈਂਟਲ ਕਾਲਜ ਵੱਲੋਂ ਹੱਡੀ ’ਚ ਪੱਕੇ ਤੌਰ ’ਤੇ ਦੰਦ ਲਗਾਉਣ ਦਾ ਕੈਂਪ ਲਗਾਇਆ

ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਲੋਂ ਸਵ. ਡਾ.

ਅਜੀਤ ਡੈਸਕ 01-11-2026
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਲੋਂ ਸਵ. ਡਾ. ਪ੍ਰਿਥੀਪਾਲ ਸਿੰਘ ਸਾਬਕਾ ਡੀ.ਐਚ.ਐਸ., ਡੀ.ਆਰ.ਐਮ.ਈ. ਦੇ ਜਨਮ ਦਿਨ ਨੂੰ ਸਮਰਪਿਤ ਹੱਡੀ ’ਚ ਪੱਕੇ ਤੌਰ ’ਤੇ ਦੰਦ ਲਗਾਉਣ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਜਸਪਾਲ ਸਿੰਘ ਸਾਬਕਾ ਮੁਖੀ ਸਰਜਰੀ ਵਿਭਾਗ, ਡੀ.ਐਮ.ਸੀ., ਸੰਗਤ ਸਾਹਿਬ ਫ਼ੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਸੰਧੂ ਅਤੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਨੇ ਫ਼ੀਤਾ ਕੱਟ ਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਐਮ.ਕੇ. ਸੁਨੀਲ ਨੇ ਦੱਸਿਆ ਕਿ ਕੈਂਪ ’ਚ ਕੁੱਲ 56 ਮਰੀਜ਼ਾਂ ਵਿਚੋਂ 19 ਮਰੀਜ਼ਾਂ ਨੇ ਇੰਪਲਾਂਟ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾਈ। ਇਨ੍ਹਾਂ ਮਰੀਜ਼ਾਂ ਵਿਚ ਸਮੇਂ ਦੇ ਨਾਲ 60 ਤੋਂ ਵੱਧ ਇੰਪਲਾਂਟ ਲਗਾਏ ਜਾਣਗੇ। ਇਕ ਦੰਦ ਦੇ ਇੰਪਲਾਂਟ ’ਤੇ 8000 ਰੁਪਏ ਦਾ ਖਰਚਾ ਆਵੇਗਾ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼, ਫੈਕਲਟੀ ਅਤੇ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।
ਪਿਛਲੀ ਖ਼ਬਰ ਸੜਕਾਂ ’ਤੇ ਖੜ੍ਹੇ ਗੰਦੇ ਪਾਣੀ ਤੋਂ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਉਲੀਕਿਆ ਐਕਸ਼ਨ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।