01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

4 ਨਵੰਬਰ ਦੀ ਰੈਲੀ ਪੰਜਾਬ ’ਚ ਕਾਂਗਰਸ ਸਰਕਾਰ ਆਉਣ ਦਾ ਮੁੱਢ ਬੰਨ੍ਹੇਗੀ : ਸੰਗਤ ਸਿੰਘ ਗਿਲਜੀਆਂ

ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆ ਪਹੁੰਚੇ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ।

ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਦਫ਼ਤਰ ਵਿਖੇ ਆਗੂਆਂ ਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਗਤ ਸਿੰਘ ਗਿਲਜੀਆ ਸਾਬਕਾ ਕੈਬਨਿਟ ਮੰਤਰੀ। ਨਾਲ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਤੇ ਹੋਰ। ਅਜੀਤ ਤਸਵੀਰ 01-11-2026
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆ ਪਹੁੰਚੇ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ। ਇਸ ਮੌਕੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਲ 2027 ਦੀਆਂ ਚੋਣਾਂ ਦਾ ਆਗਾਜ਼ 4 ਨਵੰਬਰ ਨੂੰ ਕੁੱਲ ਹਿੰਦ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਲੋਂ ਕੀਤੀ ਜਾ ਰਹੀ ਰੈਲੀ ਤੋਂ ਕੀਤਾ ਜਾਵੇਗਾ ਅਤੇ 4 ਨਵੰਬਰ ਦੀ ਰੈਲੀ ਪੰਜਾਬ ਵਿਚ ਕਾਂਗਰਸ ਸਰਕਾਰ ਆਉਣ ਦਾ ਮੁੱਢ ਬੰਨੇ੍ਹਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਅੱਜ ਉਹ ਫ਼ਰੀਦਕੋਟ ਵਿਖੇ ਆਏ ਹਨ। ਫ਼ਰੀਦਕੋਟ ਜ਼ਿਲ੍ਹਾ ਪੰਜਾਬ ਦੀ ਸਿਆਸਤ ਵਿਚ ਆਪਣਾ ਇਕ ਵਿਲੱਖਣ ਸਥਾਨ ਰੱਖਦਾ ਹੈ। ਇਸ ਜ਼ਿਲ੍ਹੇ ਵਿਚ ਤਿੰਨ ਵਿਧਾਨ ਸਭਾ ਹਲਕੇ ਪੈਂਦੇ ਹਨ ਅਤੇ ਰੈਲੀ ਨੂੰ ਸਫ਼ਲ ਬਣਾਉਣ ਲਈ ਫ਼ਰੀਦਕੋਟ ਹਲਕੇ ਤੋਂ ਯੂਥ ਕਾਂਗਰਸ ਤੋਂ ਲੈ ਕੇ ਸਰਕਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਲੈ ਕੇ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਕਾਂਗਰਸ ਪਾਰਟੀ ਦੀ ਇਕਜੁੱਟਤਾ ਬਣਾਉਣ ਦੀ ਵੀ ਆਗੂਆਂ ਨੂੰ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹਰ ਹਲਕੇ ਵਿਚ ਕਾਂਗਰਸ ਦੀ ਟਿਕਟ ਲਈ ਕਈ ਦਾਅਵੇਦਾਰ ਹੁੰਦੇ ਹਨ, ਪਰ ਸਭ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ, ਤਾਂ ਕਿ 2027 ਦੀਆਂ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨਵਦੀਪ ਸਿੰਘ ਬੱਬੂ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ, ਉਪੇਂਦਰ ਸ਼ਰਮਾ ਸਾਬਕਾ ਮੰਤਰੀ, ਪਵਨ ਕੁਮਾਰ ਗੋਇਲ ਸਾਬਕਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ, ਅਜੈਪਾਲ ਸਿੰਘ ਸੰਧੂ, ਧਨਜੀਤ ਸਿੰਘ ਧਨੀ, ਪ੍ਰਕਾਸ਼ ਸਿੰਘ ਭੱਟੀ, ਗਿੰਦਰਜੀਤ ਸਿੰਘ ਸੇਖੋਂ, ਰਣਜੀਤ ਸਿੰਘ ਭੋਲੂਵਾਲਾ, ਦਿਲਜੀਤ ਸਿੰਘ ਗਿਲਜੀਆ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ, ਦਰਸ਼ਨ ਸਿੰਘ ਢਿੱਲਵਾਂ, ਦਰਸ਼ਨ ਸਿੰਘ ਸਹੋਤਾ, ਅਵਤਾਰ ਸਿੰਘ ਸੰਧਵਾਂ, ਬਲਜੀਤ ਸਿੰਘ ਗੋਰਾ ਸੀਨੀਅਰ ਕਾਂਗਰਸੀ ਆਗੂ, ਸਿਕੰਦਰ ਸਿੰਘ ਮੜ੍ਹਾਕ, ਮੇਹਰ ਸਿੰਘ ਕਰੀਰਵਾਲੀ, ਪ੍ਰੀਤਪਾਲ ਸਿੰਘ ਭਲੂਰੀਆ, ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਬਰਾੜ, ਚਰਨਜੀਤ ਸਿੰਘ ਸ਼ਰਮਾ ਬਲਾਕ ਪ੍ਰਧਾਨ, ਅਜੈਪ੍ਰਕਾਸ਼ ਸ਼ਰਮਾ ਬਲਾਕ ਪ੍ਰਧਾਨ, ਵਿਕਾਸ ਗਰਗ ਘੰਟੀ ਡੋਡ ਬਲਾਕ ਪ੍ਰਧਾਨ, ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਬੋਹੜ ਸਿੰਘ ਘਾਰੂ, ਗੁਰਭਜਨ ਸਿੰਘ ਸੰਧੂ ਪ੍ਰਧਾਨ ਇੰਟਕ, ਗੁਰਦੇਵ ਸਿੰਘ ਚਰਨ ਦਫ਼ਤਰ ਇੰਚਾਰਜ, ਡਬਲਜੀਤ ਸਿੰਘ ਧੌਂਸੀ ਬੁਲਾਰਾ, ਰਘਬੀਰ ਸਿੰਘ ਬੁਲਾਰਾ, ਹਰਦੀਪ ਸਿੰਘ ਹਨੀ, ਜਗਦੀਪ ਸਿੰਘ ਢਿੱਲੋਂ, ਤੇਜਿੰਦਰ ਸਿੰਘ ਬੇਗੂਵਾਲਾ, ਜਸਵਿੰਦਰ ਸਿੰਘ ਬਰਾੜ ਕੋਟਸੁਖੀਆ, ਤਰਸੇਮ ਸਿੰਘ ਇੰਟਕ ਆਗੂ, ਮਨਪ੍ਰੀਤ ਸਿੰਘ ਸੇਖੋਂ, ਸੁਰਜੀਤ ਸਿੰਘ ਬਾਬਾ, ਸੱਤਾ ਸਰਾਵਾਂ, ਲਖਵਿੰਦਰ ਸਿੰਘ ਲੱਖਾ ਅੰਬੇਦਕਰ ਨਗਰ, ਬਬਲਦੀਪ ਸਿੰਘ ਬਰਾੜ ਘੋਨੀਵਾਲਾ ਜਨਰਲ ਸਕੱਤਰ ਯੂਥ ਕਾਂਗਰਸ, ਫ਼ਤਿਹਦੀਪ ਸਿੰਘ, ਗੁਰਸ਼ਵਿੰਦਰ ਸਿੰਘ ਮਚਾਕੀ, ਰਾਜਵਿੰਦਰ ਸਿੰਘ ਪੱਪੂ ਸਿਮਰੇਵਾਲਾ, ਜਨਕਰਾਜ ਸਿੰਘ ਔਲਖ, ਗੁਰਵਿੰਦਰ ਕੌਰ ਸੰਧਵਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਭਾਗ ਸਿੰਘ ਬਰਾੜ ਪਿੱਪਲੀ, ਵਤਨਦੀਪ ਸਿੰਘ ਸੰਧੂ, ਬਲਦੇਵ ਸਿੰਘ ਘੁਗਿਆਣਾ, ਜਸਵੀਰ ਸਿੰਘ ਜੱਸਾ, ਗੁਰਮੀਤ ਸਿੰਘ ਸਾਬਕਾ ਸਰਪੰਚ ਨੱਥਲਵਾਲਾ, ਭਾਊ ਨੱਥਲਵਾਲਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੇਵਾ ਮੁਕਤ 36 ਕਰਮਚਾਰੀ ਤੇ ਅਧਿਕਾਰੀ ਸਨਮਾਨਿਤ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ‘ਅੰਤਰ ਸਕੂਲ ਯੁਵਕ ਮੇਲੇ’ ’ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।