30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ’ਚ ਅੱਜ ਬਿਜਲੀ ਸਪਲਾਈ ਰਹੇਗੀ ਬੰਦ

ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ 30 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਜੀਨੀਅਰ ਹਰਿੰਦਰ ਸਿੰਘ ਬਰਾੜ ਸਹਾਇਕ ਇੰਜੀਨੀਅਰ ਸਬ ਡਵੀਜ਼ਨ ਲੁਬਾਣਿਆਂਵਾਲੀ ਨੇ ਦੱਸਿਆ ਕਿ 66 ਕੇ.

ਅਜੀਤ ਡੈਸਕ 30-10-2026
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ 30 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਜੀਨੀਅਰ ਹਰਿੰਦਰ ਸਿੰਘ ਬਰਾੜ ਸਹਾਇਕ ਇੰਜੀਨੀਅਰ ਸਬ ਡਵੀਜ਼ਨ ਲੁਬਾਣਿਆਂਵਾਲੀ ਨੇ ਦੱਸਿਆ ਕਿ 66 ਕੇ.ਵੀ. ਲੁਬਾਣਿਆਂਵਾਲੀ ਲਾਈਨ ਅਤੇ 66 ਕੇ.ਵੀ. ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਟੀ-1 ਪਾਵਰ ਟਰਾਂਸਫ਼ਾਰਮਰ ਤੋਂ ਚੱਲਦੀ ਬੱਸ ਬਾਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਕਾਰਨ 66 ਕੇ.ਵੀ. ਸਬ ਸਟੇਸ਼ਨ ਲੁਬਾਣਿਆਂਵਾਲੀ ਅਤੇ 66 ਕੇ.ਵੀ. ਸਬ ਸਟੇਸ਼ਨ ਮੁਕੰਦ ਸਿੰਘ ਵਾਲਾ ਤੋਂ ਚੱਲਦੇ ਸਾਰੇ ਆਊਟਗੋਇੰਗ ਫ਼ੀਡਰਾਂ ਦੀ ਬਿਜਲੀ ਸਪਲਾਈ ਨਿਰਧਾਰਤ ਸਮੇਂ ਦੌਰਾਨ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਬਿਜਲੀ ਬੰਦ ਦਾ ਅਸਰ ਪਿੰਡ ਕਾਨਿਆਂਵਾਲੀ ਕਲਾਂ, ਮੁਕੰਦ ਸਿੰਘ ਵਾਲਾ, ਜਗਤ ਸਿੰਘ ਵਾਲਾ, ਲੁਬਾਣਿਆਂਵਾਲੀ, ਸੱਕਾਂਵਾਲੀ, ਵੰਗਲ, ਬੁੱਢੀਮਾਲ, ਜੰਡੋਕੇ, ਜੱਸੇਆਣਾ, ਮੜ੍ਹਮੱਲੂ, ਬੂੜਾ ਗੁੱਜਰ, ਲੰਡੇ ਰੋਡੇ, ਸੰਗਰਾਣਾ, ਡੋਕ ਰੰਧਾਵਾ, ਸੀਰਵਾਲੀ ਅਤੇ ਭੰਗੇਵਾਲਾ ਦੀ ਬਿਜਲੀ ਸਪਲਾਈ ’ਤੇ ਪਵੇਗਾ। ਸਹਾਇਕ ਇੰਜੀਨੀਅਰ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਦੌਰਾਨ ਬਿਜਲੀ ਸਪਲਾਈ ਬੰਦ ਰਹਿਣ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜ਼ਰੂਰੀ ਕੰਮਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਣ।
ਪਿਛਲੀ ਖ਼ਬਰ ਪੰਜਾਬ ਦੀ ‘ਆਪ’ ਸਰਕਾਰ ਲੋਕਾਂ ਨੂੰ ਦਿੱਤਾ ਰੁਜ਼ਗਾਰ ਖੋਹਣ ਦੇ ਰਾਹ ਪਈ-ਡੀ.ਟੀ.ਐਫ਼. ਅਗਲੀ ਖ਼ਬਰ ਮਲੋਟ ਵਿਖੇ ਯੂਥ ਅਕਾਲੀ ਦਲ ਦੀ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ ਸਰਬਜੀਤ ਸਿੰਘ ਝਿੰਜਰ ਨੇ ‘ਆਪ’ ਸਰਕਾਰ ’ਤੇ ਸਾਧੇ ਨਿਸ਼ਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।