15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਾਜਾਇਜ਼ ਕਬਜ਼ੇ ਹਟਾਉਣ ਤੇ ਸੜਕ ਦੀ ਮੁਰੰਮਤ ਕਰਨ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਦਿੱਤਾ ਮੰਗ ਪੱਤਰ

ਫ਼ਰੀਦਕੋਟ, 14 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਤਲਵੰਡੀ ਰੋਡ ਫ਼ਾਟਕ ਤੋਂ ਚਹਿਲ ਫ਼ਾਟਕ ਨੂੰ ਰੇਲਵੇ ਦੀ ਪਟੜੀ ਦੇ ਨਾਲ ਜਾਂਦੀ ਸੜਕ ਦੀ ਮਾੜੀ ਹਾਲਤ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ’ਤੇ ਆਵਾਜਾਈ ਦੇ ਪ੍ਰਭਾਵਿਤ ਹੋਣ ਨੂੰ ਲੈ ਕੇ ਇੱਥੇ ਪੈਂਦੇ ਮੁਹੱਲਿਆਂ ਦੇ ਵਸਨੀਕਾਂ ਦਾ ਇਕ ਵਫ਼ਦ ਏ. ਡੀ.

ਅਜੀਤ ਡੈਸਕ 15-10-2026
ਫ਼ਰੀਦਕੋਟ, 14 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਤਲਵੰਡੀ ਰੋਡ ਫ਼ਾਟਕ ਤੋਂ ਚਹਿਲ ਫ਼ਾਟਕ ਨੂੰ ਰੇਲਵੇ ਦੀ ਪਟੜੀ ਦੇ ਨਾਲ ਜਾਂਦੀ ਸੜਕ ਦੀ ਮਾੜੀ ਹਾਲਤ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ’ਤੇ ਆਵਾਜਾਈ ਦੇ ਪ੍ਰਭਾਵਿਤ ਹੋਣ ਨੂੰ ਲੈ ਕੇ ਇੱਥੇ ਪੈਂਦੇ ਮੁਹੱਲਿਆਂ ਦੇ ਵਸਨੀਕਾਂ ਦਾ ਇਕ ਵਫ਼ਦ ਏ.ਡੀ.ਸੀ. ਫ਼ਰੀਦਕੋਟ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਵਫਦ ’ਚ ਸ਼ਾਮਿਲ ਇੰਜ: ਭੁਪਿੰਦਰ ਕੁਮਾਰ, ਪ੍ਰਦੀਪ ਕੁਮਾਰ, ਅਮਰੀਕ ਸਿੰਘ ਅਤੇ ਸੇਵਕ ਸਿੰਘ ਨੇ ਦੱਸਿਆ ਕਿ ਤਲਵੰਡੀ ਰੋਡ ਫ਼ਾਟਕ ਤੋਂ ਲੈ ਕੇ ਚਹਿਲ ਫ਼ਾਟਕ ਤੱਕ ਜਾਂਦੀ ਸੜਕ ’ਤੇ ਲੋਕਾਂ ਵਲੋਂ ਖਾਸ ਕਰ ਕੇ ਵੱਡੇ ਨਿੱਜੀ ਸਕੂਲ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਲੰਘਣ ਟੱਪਣ ਵਾਲਿਆਂ ਨੂੰ ਬਹੁਤ ਤੰਗੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਵਲੋਂ ਸੜਕ ਦੇ ਨਾਲ ਨਾਲ ਰੇਲਵੇ ਵਲੋਂ ਕੰਨਕਰੀਟ ਦੀ ਕੰਧ ਖੜੀ ਕਰ ਦਿੱਤੀ ਗਈ ਹੈ ਅਤੇ ਸੜਕ ਦਾ ਰਸਤਾ ਬਹੁਤ ਤੰਗ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਪੈਂਦੀਆਂ ਕਾਲੋਨੀਆਂ ਲਈ ਰਸਤਾ ਇਹੀ ਹੈ ਜੋ ਤਲਵੰਡੀ ਫ਼ਾਟਕ ਤੋਂ ਹੁੰਦਾ ਹੋਇਆ ਚਹਿਲ ਫ਼ਾਟਕ ਵੱਲ ਜਾਂਦਾ ਹੈ। ਰਸਤਾ ਤੰਗ ਹੋਣ ਕਰਕੇ ਸਕੂਲੀ ਬੱਚਿਆਂ ਦੀਆਂ ਬੱਸਾਂ, ਰਿਕਸ਼ਿਆਂ ਅਤੇ ਆਮ ਲੋਕਾਂ ਨੂੰ ਲੰਘਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਸੜਕ ਦਾ ਵੀ ਬਹੁਤ ਬੁਰਾ ਹਾਲ ਹੈ। ਜਗ੍ਹਾ ਜਗ੍ਹਾ ਤੋਂ ਇੰਟਰਲਾਕ ਟਾਈਲਾਂ ਟੁੱਟੀਆਂ ਪਈਆਂ ਹਨ ਅਤੇ ਨਾਲੀਆਂ ਵੀ ਟੁੱਟਣ ਕਰਕੇ ਨਾਲੀਆਂ ਦਾ ਪਾਣੀ ਸੜਕ ’ ਤੇ ਪੈਦਾ ਹੈ। ਵਫਦ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਸ ਸੜਕ ਤੇ ਨਾਲ ਵਗਦੀਆਂ ਨਾਲੀਆਂ ਦੀ ਮੁਰੰਮਤ ਕਰ ਕੇ ਇਸ ਨੂੰ ਦਰੁਸਤ ਕੀਤਾ ਜਾਵੇ ਅਤੇ ਇਸ ਸੜਕ ’ਤੇ ਕੀਤੇ ਗਏ ਨਾਜਾਇਜ਼ ਕਬਜਿਆਂ ਨੂੰ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਏ.ਡੀ.ਸੀ. ਫ਼ਰੀਦਕੋਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਜਾਂਚ ਕਰਕੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ ਅੱਜ ਦੇ ਪੰਜਾਬ ਬੰਦ ਦੇ ਸੱਦੇ ਦਾ ਬੀਕੇਯੂ ਕਾਦੀਆਂ ਪੂਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।