02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਦਸਮੇਸ਼ ਕਾਨਵੈਂਟ ਸਕੂਲ ਨੇ ਪੰਜਾਬ ’ਚੋਂ ਜਿੱਤਿਆ ਕਾਂਸੀ ਦਾ ਤਗ਼ਮਾ

ਫ਼ਰੀਦਕੋਟ, 1 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਕਾਨਵੈਂਟ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਸੁਖਮਨਜੋਤ ਕੌਰ ਨੇ 70ਵੇਂ ਸਕੂਲ ਸਟੇਟ ਖੇਡਾਂ ਵਿਚ ਵੇਟ ਲਿਫ਼ਟਿੰਗ ਦੇ 63 ਕਿੱਲੋ ਕੈਟੇਗਰੀ ਵਿਚ ਕਾਂਸੀ ਦਾ ਤਗ਼ਮਾ ਹਾਸਿਲ ਕਰਕੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜਿੱਤ ਕੇ ਆਈ ਵਿਦਿਆਰਥਣ ਅਤੇ ਉਸ ਦੇ ਕੋਚ ਰੁਪਿੰਦਰ ਕੌਰ ਦਾ ਸਕੂਲ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਭੁੱਚੋ ਮੰਡੀ ਵਿਖੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਦੇ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਉਂਦੇ ਹੋਏ ਮੁੱਖ ਮਹਿਮਾਨ । ਤਸਵੀਰ: ਬਿੱਕਰ ਸਿੰਘ ਸਿੱਧੂ 02-10-2026
ਫ਼ਰੀਦਕੋਟ, 1 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਕਾਨਵੈਂਟ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਸੁਖਮਨਜੋਤ ਕੌਰ ਨੇ 70ਵੇਂ ਸਕੂਲ ਸਟੇਟ ਖੇਡਾਂ ਵਿਚ ਵੇਟ ਲਿਫ਼ਟਿੰਗ ਦੇ 63 ਕਿੱਲੋ ਕੈਟੇਗਰੀ ਵਿਚ ਕਾਂਸੀ ਦਾ ਤਗ਼ਮਾ ਹਾਸਿਲ ਕਰਕੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜਿੱਤ ਕੇ ਆਈ ਵਿਦਿਆਰਥਣ ਅਤੇ ਉਸ ਦੇ ਕੋਚ ਰੁਪਿੰਦਰ ਕੌਰ ਦਾ ਸਕੂਲ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਸਰਪ੍ਰਸਤ ਅਜਮੇਰ ਸਿੰਘ ਨੇ ਸਭ ਨੂੰ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਹੜੇ ਬੱਚੇ ਪੂਰੀ ਲਗਨ ਅਤੇ ਉਤਸ਼ਾਹ ਨਾਲ ਖੇਡਾਂ ਵਿਚ ਭਾਗ ਲੈਂਦੇ ਹਨ, ਉਹ ਅੱਗੇ ਜ਼ਰੂਰ ਵਧਦੇ ਹਨ। ਸਕੂਲ ਦੇ ਮੁੱਖ-ਅਧਿਆਪਕ ਸੁਰਜੀਤ ਕੌਰ ਨੇ ਕੋਚ ਅਤੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਮੌਕੇ ’ਤੇ ਪਹੁੰਚੇ ਸਕੂਲ ਮੈਨੇਜਮੈਂਟ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਸ਼ਾਸਕ ਹਰਵਿੰਦਰ ਸਿੰਘ, ਕੋਆਰਡੀਨੇਟਰ, ਨਿਸ਼ਾ, ਗੁਰਬਕਸ਼ ਕੌਰ ਅਤੇ ਸਮੂਹ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਖ਼ੂਨਦਾਨ ਦਿਵਸ ਮਨਾਇਆ ਸੰਧੂ ਪਰਿਵਾਰ ਨੇ ਵਿਦਿਆਰਥੀ ਭਲਾਈ ਹਿਤ 1100 ਕਿਤਾਬਾਂ ਸਕੂਲ ਨੂੰ ਦਿੱਤੀਆਂ ਅਗਲੀ ਖ਼ਬਰ ਨਸ਼ੇ ਦੇ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਦੋ ਵਿਅਕਤੀ ਕਾਬੂ 1

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।